ਪਾਕਿਸਤਾਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਸਿਆਸੀ ਨੇਤਾਵਾਂ ਦੀ ਜਾਇਦਾਦ ਦੀ ਲਿਸਟ ਜਾਰੀ

 

Imran Bilawal Asif

ਦੁਨੀਆਂ ਵਿਚ ਹਰ ਰੋਜ਼ ਨਵੇਂ ਤੋਂ ਨਵਾਂ ਖੁਲਾਸਾ ਹੋ ਰਿਹਾ ਹੈ। ਇਸ ਤਰਾਂ ਹੀ ਪਾਕਿਸਤਾਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਪਾਕਿਸਤਾਨੀ ਸਿਆਸੀ ਨੇਤਾਵਾਂ ਦੀ ਜਾਇਦਾਦ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਪਾਕਿਸਤਾਨ ਦੇ ਸਿਆਸੀ ਨੇਤਾਵਾਂ ਕੋਲ ਕਿੰਨੀ ਜ਼ਮੀਨ, ਬੈਂਕ ਅਕਾਊਂਟ, ਕਾਰਾਂ ਆਦਿ ਜਾਣਕਾਰੀ ਸ਼ਾਮਿਲ ਹੈ। ਇਸ ਲਿਸਟ ਵਿੱਚ ਇਮਰਾਨ ਖਾਨ ਅਤੇ ਬਿਲਾਵਲ ਭੁੱਟੋ ਵਰਗੇ ਵੱਡੇ ਨਾਮ ਸ਼ਾਮਿਲ ਹਨ।

Imran-Khan

ਪਾਕਿਸਤਾਨ ਇਲੈਕਸ਼ਨ ਕਮਿਸ਼ਨ ਨੇ ਖੁਲਾਸਾ ਕੀਤਾ ਹੈ ਕਿ ਚਾਹੇ ਇਮਰਾਨ ਖਾਨ ਕੋਲ 10 ਕਰੋੜ ਰੁਪਏ ਦੀ ਜਾਇਦਾਦ ਹੈ , ਪਰ ਉਸ ਦੇ ਕੋਲ ਆਪਣੀ ਨਿੱਜੀ ਕਾਰ ਨਹੀਂ ਹੈ। ਪਾਕਿਸਤਾਨ ਇਲੈਕਸ਼ਨ ਕਮਿਸ਼ਨ ਦੀ ਜਾਣਕਾਰੀ ਅਨੁਸਾਰ ਇਮਰਾਨ ਖਾਨ ਕੋਲ 4 ਵਿਦੇਸ਼ੀ ਕਰੰਸੀ ਅਕਾਊਂਟ ਹਨ। ਪਾਕਿਸਤਾਨ ਇਲੈਕਸ਼ਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਇਮਰਾਨ ਖਾਨ ਕੋਲ 10 ਕਰੋੜ ਰੁਪਏ ਦੀ ਜਾਇਦਾਦ, ਜ਼ਮੀਨ ਅਤੇ 4 ਬੱਕਰੀਆਂ ਹਨ।

Bilawal-Bhutto-Zardari

ਪਾਕਿਸਤਾਨ ਇਲੈਕਸ਼ਨ ਕਮਿਸ਼ਨ ਨੇ ਦੱਸਿਆ ਹੈ ਕਿ ਪਾਕਿਸਤਾਨ ਵਿੱਚ ਬਿਲਾਵਲ ਭੁੱਟੋ ਸਭ ਤੋਂ ਅਮੀਰ ਸਿਆਸਤਦਾਨ ਹੈ। ਬਿਲਾਵਲ ਭੁੱਟੋ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਮੈਂਬਰ ਹੈ। ਰਿਪੋਰਟ ਅਨੁਸਾਰ ਬਿਲਾਵਲ ਭੁੱਟੋ ਕੋਲ 150 ਕਰੋੜ ਰੁਪਏ ਦੀ ਜਾਇਦਾਦ ਹੈ। ਬਿਲਾਵਲ ਭੁੱਟੋ ਦੇ ਦੁਬਈ ਵਿਚ ਵੀ 2 ਬੰਗਲੇ ਹਨ।

Asif Ali Jardari

ਪਾਕਿਸਤਾਨ ਇਲੈਕਸ਼ਨ ਕਮਿਸ਼ਨ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਕੋਲ 66 ਕਰੋੜ ਦੀ ਜਾਇਦਾਦ ਹੈ। ਜਿਸ ਵਿੱਚ 1 ਕਰੋੜ ਦੇ ਪਸ਼ੂ ਅਤੇ 1.66 ਕਰੋੜ ਦੇ ਹਥਿਆਰ ਸ਼ਾਮਿਲ ਹਨ।