ਰਾਮ ਰਹੀਮ ਦੀ ਪੈਰੋਲ ਤੇ ਬੋਲੇ ਸੁਖਵੀਰ ਬਾਦਲ

Sukhbir Singh Badal

ਪੰਜਾਬ ਵਿਚ ਹਰ ਰੋਜ਼ ਕਿਸੇ ਨਾ ਕਿਸੇ ਨਵੇਂ ਵਿਵਾਦ ਦਾ ਖੁਲਾਸਾ ਹੁੰਦਾ ਰਹਿੰਦਾ ਹੈ। ਡੇਰਾ ਮੁਖੀ ਰਾਮ ਰਹੀਮ ਦੁਆਰਾ ਮੰਗੀ ਪੈਰੋਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪਰ੍ਧਾਨ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਰਾਮ ਰਹੀਮ ਨੂੰ ਪੈਰੋਲ ਦੇ ਵੀ ਦਿੰਦਾ ਹੈ ਤਾਂ ਅਸੀਂ ਉਸ ਨੂੰ ਪੰਜਾਬ ਵਿੱਚ ਵੜਨ ਨਹੀਂ ਦਿਆਂਗੇ।

ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਰਾਮ ਰਹੀਮ ਵਰਗੇ ਕਾਤਲ ਨੂੰ ਅਜਿਹੀ ਰਾਹਤ ਨਹੀਂ ਮਿਲਣੀ ਚਾਹੀਦੀ। ਦੱਸਣਯੋਗ ਹੈ ਕੇ ਰਾਮ ਰਹੀਮ ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਰਾਮ ਰਹੀਮ ਨੇ ਸਰਕਾਰ ਪਾਸੋਂ ਖੇਤਾਂ ਦੀ ਦੇਖਭਾਲ ਲਈ 42 ਦਿਨਾਂ ਦੀ ਪੈਰੋਲ ਮੰਗੀ ਹੈ।

ਭੋਰਸੇਯੋਗ ਸੂਤਰਾਂ ਦੀ ਜਾਣਕਾਰੀ ਮੁਤਾਬਿਕ ਜੇਲ੍ਹ ਸੁਪਰਡੈਂਟ ਰੋਹਤਕ ਨੇ ਡੀ.ਸੀ. ਨੂੰ ਭੇਜੇ ਗਏ ਚਿੱਠੀ ਪੱਤਰ ਵਿੱਚ ਲਿਖਿਆ ਹੈ ਕਿ ਰਾਮ ਰਹੀਮ ਦਾ ਜੇਲ੍ਹ ਵਿੱਚ ਆਚਰਨ ਕਾਫੀ ਵਧੀਆ ਹੈ। ਉਸ ਨੇ ਜੇਲ੍ਹ ਵਿੱਚ ਕੋਈ ਵੀ ਅਪਰਾਧ ਵੀ ਨਹੀਂ ਕੀਤਾ ਇਸ ਲਈ ਜੇਲ੍ਹ ਪ੍ਰਸ਼ਾਸਨ ਰਾਮ ਰਹੀਮ ਦੀ ਪੈਰੋਲ ਦੇ ਹੱਕ ਵਿੱਚ ਹੈ। ਪਰ ਹੁਣ ਸਮਾਂ ਹੀ ਦੱਸੇਗਾ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਸਰਕਾਰ ਪੈਰੋਲ ਦਿੰਦੀ ਹੈ ਜਾ ਨਹੀਂ।