ਨਗਰ ਨਿਗਮ ਦੀ ਲਾਪਰਵਾਹੀ ਦੇ ਕਾਰਨ, ਸੀਵਰੇਜ਼ਮੈਨ ਦੀ ਗਈ ਜਾਨ

Ludhiana Sewage

ਲੁਧਿਆਣਾ ਦੇ ਨੂਰਵਾਲਾ ਰੋਡ ਤੇ ਅੱਜ ਕਰੀਬ 6 ਵਜੇ ਇੱਕ ਸੀਵਰੇਜ਼ਮੈਨ ਦੀ ਮੌਤ ਹੋ ਗਈ। ਸੀਵਰੇਜ਼ਮੈਨ ਦੀ ਮੌਤ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਸਦੇ ਨਾਲ ਦੇ ਸਾਥੀ ਸੀਵਰੇਜ਼ ਵਿੱਚੋ ਬਾਹਰ ਆ ਗਏ ਸਨ। ਜਦੋ ਇਹ ਪਤਾ ਲੱਗਿਆ ਕਿ ਉਹਨਾਂ ਦੇ ਨਾਲ ਦਾ ਤੀਜਾ ਸਾਥੀ ਬਾਹਰ ਨਹੀਂ ਆਇਆ ਤਾਂ ਉਹਨਾਂ ਨੇ ਉਸ ਵੇਲੇ ਪ੍ਰਾਈਵੇਟ ਕੰਪਨੀ ਦੇ ਠੇਕੇਦਾਰ ਨੂੰ ਫੋਨ ਕੀਤਾ। ਉਹਨਾਂ ਨੇ ਉਸ ਵੇਲੇ ਸਾਰਾ ਰੋਡ ਜਾਮ ਕਰਕੇ ਸੀਵਰੇਜ ਵਿੱਚ ਲਾਪਤਾ ਹੋਏ ਵਿਅਕਤੀ ਦੀ ਭਾਲ ਕਰਨ ਵਿਚ ਲੱਗ ਗਏ।

ਲਗਾਤਾਰ 8 ਘੰਟੇ ਕੋਸਿਸ ਕਰਨ ਤੋਂ ਬਾਅਦ ਉਹਨਾਂ ਨੇ ਸੀਵਰੇਜ਼ਮੈਨ ਦੇ ਲਾਸ਼ ਨੂੰ ਬਾਹਰ ਕੱਢਿਆ। ਜਾਣਕਾਰੀ ਅਨੁਸਾਰ ਮਿਰਤਕ ਦੇ ਭਰਾ ਨੇ ਨਗਰ ਨਿਗਮ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਹਨਾਂ ਵਿਰੁੱਧ ਪੂਰੀ ਜਾਂਚ ਪੜਤਾਲ ਕਰਨ ਲਈ ਕਿਹਾ। ਸੁਭਾਸ਼ ਦਿਸ਼ਾਵਰ ਨੇ ਦੱਸਿਆ ਕਿ ਸੀਵਰੇਜ਼ਮੈਨ ਦੀ ਮੌਤ ਦਾ ਮੁੱਖ ਕਾਰਨ ਸੇਫ਼ਟੀ ਸਾਮਾਨ ਪੂਰਾ ਨਾ ਹੋਣ ਕਰਕੇ ਹੋਈ ਹੈ।

ਹਲਕਾ ਵਿਧਾਇਕ ਸੰਜੈ ਤਲਵਾੜ ਨੇ ਮਿਰਤਕ ਦੇ ਪਰਿਵਾਰ ਨਾਲ ਹਮਦਰਦੀ ਜਿਤਾਈ। ਓਹਨਾ ਕਿਹਾ ਕਿ ਜੇਕਰ ਪੂਰੀ ਜਾਂਚ ਪੜਤਾਲ ਤੋਂ ਬਾਅਦ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ