ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ

Nirmala-Sitharaman-makes-big-announcement-for-farmers-in-the-budget

ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਪੀਐਮ ਮੋਦੀ ਨੇ ਕਈ ਮਹੀਨਿਆਂ ਤੋਂ 80 ਕਰੋੜ ਪਰਿਵਾਰਾਂ ਨੂੰ ਮੁਫ਼ਤ ਗੈਸ , 4 ਕਰੋੜ ਤੋਂ ਵੱਧ ਕਿਸਾਨਾਂ, ਔਰਤਾਂ ਅਤੇ ਗਰੀਬਾਂ ਨੂੰ ਸਿੱਧੇ ਤੌਰ ‘ਤੇ ਨਗਦ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ।

ਕਿਸਾਨਾਂ ਵੱਲੋਂ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਨੇ ਬਜਟ ਵਿੱਚ ਉਨ੍ਹਾਂ ਲਈ ਵੱਡਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਦੇਣ ਲਈ ਕੋਸ਼ਿਸ਼ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਾਰੇ ਮਾਲ ਨੂੰ ਡੇਢ ਗੁਣਾ ਜ਼ਿਆਦਾ ਐਮਐਸਪੀ ਦਿੱਤੀ ਜਾਵੇਗੀ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਉਕਤ ਵਿੱਤੀ ਸਾਲ 2021 ਵਿੱਚ ਐਮਐਸਪੀ ਲਈ 75,100 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

ਮੁਸ਼ਕਿਲ ਸਮੇਂ ਵਿੱਚ ਵੀ ਮੋਦੀ ਸਰਕਾਰ ਦਾ ਧਿਆਨ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ, ਵਿਕਾਸ ਨੂੰ ਤੇਜ਼ ਕਰਨ ਅਤੇ ਆਮ ਲੋਕਾਂ ਦੀ ਸਹਾਇਤਾ ਕਰਨ ‘ਤੇ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ਵਾਰ ਬਜਟ ਇੱਕ ਡਿਜੀਟਲ ਬਜਟ ਹੈ। ਇਹ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਦੇਸ਼ ਦੀ ਜੀਡੀਪੀ ਲਗਾਤਾਰ ਦੋ ਵਾਰ ਘਟੀ ਹੈ, ਪਰ ਵਿਸ਼ਵ ਅਰਥਵਿਵਸਥਾ ਨਾਲ ਇਹੋ ਕੁਝ ਵਾਪਰਿਆ ਹੈ। ਸਾਲ 2021 ਇੱਕ ਇਤਿਹਾਸਕ ਸਾਲ ਹੋਣ ਵਾਲਾ ਹੈ।

2013-14 ਵਿੱਚ ਸਰਕਾਰ ਨੇ ਕਣਕ ਉੱਤੇ 33,000 ਕਰੋੜ ਰੁਪਏ ਖਰਚ ਕੀਤੇ। 2019 ਵਿੱਚ ਅਸੀਂ 63,000 ਕਰੋੜ ਰੁਪਏ ਦੀ ਖਰੀਦ ਕੀਤੀ ਜੋ ਕਿ ਵਧ ਕੇ 75,000 ਕਰੋੜ ਰੁਪਏ ਹੋ ਗਈ। 2020-21 ਵਿੱਚ 43 ਲੱਖ ਕਿਸਾਨਾਂ ਨੂੰ ਲਾਭ ਹੋਇਆ।

2013-14 ਵਿੱਚ ਝੋਨੇ ਦੀ ਖਰੀਦ ਉੱਤੇ 63,000 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਵਾਰ ਇਹ 1 ਲੱਖ, 45 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਸਾਲ ਇਹ ਅੰਕੜਾ 1.72 ਲੱਖ ਕਰੋੜ ਰੁਪਏ ਤੱਕ ਜਾ ਸਕਦਾ ਹੈ। ਪਿਛਲੇ ਸਾਲ 12 ਕਰੋੜ ਕਿਸਾਨਾਂ ਨੂੰ ਲਾਭ ਹੋਇਆ ਸੀ। ਇਸ ਵਾਰ ਡੇਢ ਕਰੋੜ ਕਿਸਾਨਾਂ ਨੂੰ ਲਾਭ ਹੋਇਗਾ |

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ