ਸ਼੍ਰੋਣੀ ਅਕਾਲੀ ਦਲ ਸਾਬਕਾ ਆਗੂ ਅਤੇ ਦਿੱਲੀ ਸਿੱਖ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪਰ੍ਧਾਨ ਮਨਜੀਤ ਸਿੰਘ ਜੀ. ਕੇ. ਨੇ ਅਕਾਲੀ ਦਲ ਤੇ ਖ਼ੂਬ ਭੜਾਸ ਕੱਢੀ। ਉਹਨਾਂ ਦਾ ਕਹਿਣਾ ਹੈ ਕਿ ਜਦੋ ਤੱਕ ਅਕਾਲੀ ਦਲ ਵਿੱਚ ਪਰਿਵਾਰਵਾਦ ਹੈ ਉਹਨਾਂ ਚਿਰ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਾਲ ਰਹੇਗਾ। ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇ ਵਿੱਚ ਬਹੁਤ ਲੋਕ ਅਕਾਲੀ ਦਲ ਨਾਲੋਂ ਹੌਲੀ – ਹੌਲੀ ਦੂਰ ਹੋ ਜਾਣਗੇ।
ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕੇ ਮੈਂ 1982 ਵਿੱਚ ਪਾਰਟੀ ਜੁਆਇਨ ਕੀਤੀ ਸੀ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੈਨੂੰ ਪਾਰਟੀ ਵਿੱਚ ਨਜ਼ਰਅੰਦਾਜ਼ ਕੀਤਾ ਗਿਆ ਤਾਂ ਮੈ ਪਾਰਟੀ ਛੱਡ ਦਿੱਤੀ ਸੀ। ਫਿਰ ਜਦੋਂ 2008 ਵਿੱਚ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਬਣੇ ਤਾਂ ਉਹਨਾਂ ਨੇ ਮੈਨੂੰ ਪਾਰਟੀ ਦੁਆਰਾ ਜੁਆਇਨ ਕਰਨ ਲਈ ਕਿਹਾ ਸੀ। ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ ਮੈਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਮੇਰੇ ਉੱਪਰ ਗੋਲਕ ਚੋਰੀ ਦੇ ਝੂਠੇ ਇਲਜ਼ਾਮ ਲਾਏ ਗਏ। ਜੋ ਵੀ ਕਾਗਜ਼ ਤਿਆਰ ਕੀਤੇ ਸਨ ਉਹ ਸਾਰੇ ਝੂਠ ਸਨ।
ਮਨਜੀਤ ਸਿੰਘ ਜੀ. ਕੇ. ਦਾ ਕਹਿਣਾ ਹੈ ਕਿ ਜਦੋਂ ਵੀ ਪਾਰਟੀ ਵਿੱਚ ਗ਼ਲਤ ਹੁੰਦਾ ਤਾਂ ਮੈਂ ਉਹਨਾਂ ਖ਼ਿਲਾਫ਼ 100 ਫ਼ੀਸਦੀ ਬੋਲਦਾ ਸੀ। ਮੇਰੀਆਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਜਿਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਅਪਰਟੀ ਨੂੰ ਅਸਤੀਫ਼ਾ ਦੇ ਦਿੱਤਾ ਸੀ।