Corona Virus in Punjab: ਪੰਜਾਬ ਵਿੱਚ Corona ਦਾ ਕਹਿਰ, ਗੜ੍ਹਸੰਕਰ ਵਿੱਚ ਇੱਕ ਹੋਰ ਮਰੀਜ਼ ਮਿਲਿਆ ਪੋਜ਼ੀਟਿਵ

corona-virus-covid-19-positive-cases-in-india

Corona Virus in Punjab: ਪੰਜਾਬ ‘ਚ ਵੀ ਲਗਾਤਾਰ Corona Virus ਦਾ ਕਹਿਰ ਵਧਦਾ ਜਾ ਰਿਹਾ ਹੈ। ਨਵਾਂ ਮਾਮਲਾ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿਛਲੇ ਦਿਨ ਗੜ੍ਹਸ਼ੰਕਰ ਤੋਂ ਹਰਭਜਨ ਸਿੰਘ ਦਾ ਕੋਰੋਨਾ ਦਾ ਟੈਸਟ ਪੋਜ਼ੀਟਿਵ ਆਇਆ ਸੀ। ਅੱਜ ਉਸ ਦੇ ਹੀ ਪੁੱਤਰ ਗੁਰਪ੍ਰੀਤ ਸਿੰਘ ਉਮਰ 30 ਸਾਲ ਦਾ Corona ਟੈਸਟ ਕਰਵਾਇਆ ਸੀ, ਜੋ ਕਿ ਪੋਜ਼ੀਟਿਵ ਆਇਆ ਹੈ। ਗੁਰਪ੍ਰੀਤ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Corona Virus Punjab : ਜਲੰਧਰ ਦੇ ਡਾਕਟਰ ਦੀ ਲਾਪਰਵਾਹੀ ਕਾਰਣ ਪੰਜਾਬ ਵਿੱਚ ਵਧੇ Corona Virus ਦੇ 19 ਮਰੀਜ਼

ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਪੰਜ ਪਿੰਡਾਂ ‘ਚ ਅੱਜ ਘਰ-ਘਰ ਜਾ ਕੇ ਵੱਖ-ਵੱਖ ਤਰ੍ਹਾਂ ਦੇ ਵੇਰਵੇ ਇਕੱਠੇ ਕੀਤੇ ਗਏ, ਇਨ੍ਹਾਂ ਪਿੰਡਾਂ ‘ਚ ਬਿੰਜੋਂ, ਐਮਾਂ ਜੱਟਾਂ, ਪੋਸੀ, ਮੋਰਾਂਵਾਲੀ ਅਤੇ ਬਸਿਆਲਾ ਪਿੰਡ ਸ਼ਾਮਿਲ ਹਨ। ਦੱਸਣਾ ਬਣਦਾ ਹੈ ਕਿ ਪਿੰਡ ਮੋਰਾਂਵਾਲੀ ਦਾ ਹਰਭਜਨ ਸਿੰਘ ਜੋ ਕਿ Corona Positive ਨਿਕਲਿਆ ਸੀ, ਉਹ ਪਠਲਾਵਾ ਵਾਲੇ ਬਾਬਾ ਬਲਦੇਵ ਸਿੰਘ ਦੇ ਸੰਪਰਕ ‘ਚ ਸੀ, ਜਿਸ ਕਾਰਨ ਇਹ ਵਾਇਰਸ ਅੱਗੇ ਫੈਲਿਆ ਅਤੇ ਜੋ ਲੋਕ ਪਠਲਾਵਾ ਅਤੇ ਮੋਰਾਂਵਾਲੀ ਦੇ ਉਕਤ ਮਰੀਜ਼ਾਂ ਦੇ ਸੰਪਰਕ ‘ਚ ਆਏ ਸਨ ਜਾਂ ਇਹ ਉਨ੍ਹਾਂ ਦੇ ਨਜ਼ਦੀਕ ਗਏ ਸਨ, ਉਨ੍ਹਾਂ ਸਾਰਿਆਂ ਪਿੰਡਾਂ ਅਤੇ ਥਾਵਾਂ ਦੀ ਸਿਹਤ ਵਿਭਾਗ ਸ਼ਨਾਖਤ ਕਰ ਰਿਹਾ ਹੈ।

ਸਿਹਤ ਵਿਭਾਗ ਦੇ ਕਰਮਚਾਰੀ ਘਰ-ਘਰ ਜਾ ਕੇ ਲੋਕਾਂ ਤੋਂ ਪੁੱਛ ਰਹੇ ਹਨ ਕਿ ਤੁਹਾਡੇ ਕਿੰਨੇ ਮੈਂਬਰ ਹਨ, ਤੁਸੀਂ ਕਿਹੜੇ ਧਾਰਮਿਕ ਥਾਂ ‘ਤੇ ਜਾਂਦੇ ਹੋ, ਕੀ ਤੁਸੀਂ ਪਿੱਛੇ ਜਿਹੇ ਪਠਲਾਵੇ ਪਿੰਡ ਗਏ ਹੋ? ਜਾਂ ਫਿਰ ਤੁਸੀਂ ਕਿਸੇ ਐੱਨ. ਆਰ. ਆਈ. ਦੇ ਸੰਪਰਕ ‘ਚ ਆਏ ਹੋ? ਘਰ ‘ਚ ਕਿਸੇ ਨੂੰ ਖਾਂਸੀ ਜਾਂ ਜ਼ੁਕਾਮ ਦੀ ਸ਼ਿਕਾਇਤ ਤਾਂ ਨਹੀਂ ਹੈ?

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ