Corona in Punjab: ਪੰਜਾਬ ਵਿੱਚ Corona ਨੇ ਫੜ੍ਹੀ ਤੇਜ਼ੀ, 24 ਘੰਟਿਆਂ ਵਿੱਚ 21 ਪੋਜ਼ੀਟਿਵ ਕੇਸ ਆਏ ਸਾਹਮਣੇ

corona-virus-outbreaking-in-punjab

Corona in Punjab: ਪੂਰੀ ਦੁਨੀਆ ‘ਚ ਤਬਾਹੀ ਮਚਾਉਣ ਵਾਲੇ Coronavirus ਨੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਢਾਹ ਲਿਆ ਹੈ। ਸੂਬੇ ‘ਚ Coronavirus ਨਾਲ ਪੀੜਤ ਮਰੀਜ਼ਾਂ ਦੇ ਸ਼ੁੱਕਰਵਾਰ ਨੂੰ ਇੱਕੋ ਦਿਨ ‘ਚ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ 11 ਮਾਮਲੇ ਮੋਹਾਲੀ ਜ਼ਿਲੇ ਨਾਲ ਜੁੜੇ ਹੋਏ ਹਨ। ਇਨ੍ਹਾਂ 11 ਮਾਮਲਿਆਂ ‘ਚੋਂ 10 ਮਾਮਲੇ ਡੇਰਾਬੱਸੀ ਬਲਾਕ ਦੇ ਪਿੰਡ ਜਵਾਹਰਪੁਰ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ: Punjab News: ਚੰਡੀਗੜ੍ਹ ਤੋਂ ਬਾਅਦ ਮੋਹਾਲੀ ਦੇ ਵਿੱਚ ਦਿਸਿਆ ਚੀਤਾ, ਇਲਾਕੇ ਵਿੱਚ ਸਹਿਮ ਦਾ ਮਾਹੌਲ

ਇਸ ਪਿੰਡ ‘ਚ Coronavirus ਦੇ 32 ਮਾਮਲੇ ਪਾਜ਼ੇਟਿਵ ਐਲਾਨੇ ਜਾ ਚੁੱਕੇ ਹਨ, ਜਦੋਂ ਕਿ 11ਵਾਂ ਮਾਮਲਾ ਜ਼ਿਲੇ ਦੇ ਮੁੰਡੀ ਖਰੜ ਇਲਾਕੇ ਦਾ ਹੈ। ਇੱਥੋਂ ਦੀ 78 ਸਾਲਾ ਔਰਤ ਨੂੰ ਕਿਸੇ ਹੋਰ ਬੀਮਾਰੀ ਕਾਰਣ ਖਰੜ ਦੇ ਸਿਵਲ ਹਸਪਤਾਲ ‘ਚ ਭਰਤੀ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ 7 ਅਪ੍ਰੈਲ ਨੂੰ ਉਕਤ ਮਰੀਜ਼ ਦੀ ਮੌਤ ਹੋ ਗਈ ਸੀ ਪਰ ਔਰਤ ਦੇ Coronavirus ਲਈ ਪਾਜ਼ੇਟਿਵ ਪਾਏ ਜਾਣ ਦੀ ਰਿਪੋਰਟ ਸ਼ੁੱਕਰਵਾਰ ਨੂੰ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਸ ਦੇ ਨਜ਼ਦੀਕੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਸੈਂਪਲ ਲੈਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: Lockdown in Punjab: ਪੰਜਾਬ ਵਿੱਚ Lockdown ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, 1 ਮਈ ਤੱਕ ਚੱਲੇਗਾ

8 ਨਵੇਂ ਮਾਮਲੇ ਪਠਾਨਕੋਟ ਜ਼ਿਲੇ ਤੋਂ ਰਿਪੋਰਟ ਹੋਏ ਹਨ, ਜਦੋਂ ਕਿ ਜਲੰਧਰ ਅਤੇ ਸੰਗਰੂਰ ਜ਼ਿਲੇ ਤੋਂ Coronavirus ਲਈ ਪਾਜ਼ੇਟਿਵ ਪਾਏ ਜਾਣ ਦਾ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਸੂਬੇ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 151 ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਤੱਕ ਸੂਬੇ ‘ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਐਲਾਨੇ ਜਾਣ ਵਾਲੇ 151 ਮਾਮਲਿਆਂ ‘ਚ ਮੋਹਾਲੀ ਜ਼ਿਲੇ ਤੋਂ 48, ਐਸ. ਬੀ. ਐਸ. ਨਗਰ (ਨਵਾਂਸ਼ਹਿਰ) ਤੋਂ 19, ਪਠਾਨਕੋਟ ਤੋਂ 15, ਹੁਸ਼ਿਆਰਪੁਰ ਤੋਂ 7, ਜਲੰਧਰ ਤੋਂ 12, ਮਾਨਸਾ ਅਤੇ ਅੰਮ੍ਰਿਤਸਰ ਤੋਂ 11-11, ਲੁਧਿਆਣਾ ਤੋਂ 10, ਮੋਗਾ ਤੋਂ 4, ਰੂਪਨਗਰ ਤੋਂ 3, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਤੋਂ 2-2, ਪਟਿਆਲਾ, ਕਪੂਰਥਲਾ ਅਤੇ ਮੁਕਤਸਰ ਜ਼ਿਲੇ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।