Corona in Canada: ਕੈਨੇਡਾ ਦੇ ਵਿਚ Corona ਦਾ ਕਹਿਰ, Corona ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ 18000 ਦੇ ਨੇੜ੍ਹੇ

corona-outbreak-in-canada-coronas-positive-cases-closer-to-18000

Corona in Canada: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮਾਸਕ ਦੇ ਨਿਰਯਾਤ ‘ਤੇ ਪਾਬੰਦੀ ਲਾਉਣ ਤੋਂ ਬਾਅਦ ਪੂਰੀ ਦੁਨੀਆ ਵਿਚ ਮੈਡੀਕਲ ਉਪਕਰਨਾਂ ਲਈ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਤੇ ਇਸੇ ਦੌਰਾਨ ਕੈਨੇਡਾ ਨੇ ਦੇਸ਼ ਵਿਚ ਮਾਸਕ ਤੇ ਮੈਡੀਕਲ ਉਪਕਰਨਾਂ ਦਾ ਉਤਪਾਦਨ ਵਧਾਉਣ ਲਈ ਇਕ ਯੋਜਨਾ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ Coronavirus ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 18 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ।

corona-outbreak-in-canada-coronas-positive-cases-closer-to-18000

ਈ.ਐਫ.ਈ. ਨਿਊਜ਼ ਏਜੰਸੀ ਮੁਤਾਬਕ ਮੰਗਲਵਾਰ ਨੂੰ ਆਪਣੀ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ COVID-19 ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਲੋੜੀਂਦੇ 30,000 ਵੈਂਟੀਲੇਟਰਾਂ, ਮਾਸਕ ਅਤੇ ਹੋਰ ਸੁਰੱਖਿਆਤਮਕ ਚੀਜ਼ਾਂ ਦਾ ਦੇਸ਼ ਵਿਚ ਉਤਪਾਦਨ ਕਰਨ ਦਾ ਐਲਾਨ ਕੀਤਾ। ਉਹਨਾਂ ਦਾ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮਾਸਕ ਦੀ ਇਕ ਵੱਡੀ ਖੇਪ ਕੈਨੇਡਾ ਨੂੰ ਭੇਜਣ ਤੋਂ ਰੋਕਣ ਤੋਂ ਬਾਅਦ ਸਾਹਮਣੇ ਆਇਆ ਹੈ।

corona-outbreak-in-canada-coronas-positive-cases-closer-to-18000

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਬਿਆਨ ਵਿਚ ਕਿਹਾ ਕਿ ਦੇਸ਼ ਨੂੰ ਹਰ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਟਰੂਡੋ ਨੇ ਕਿਹਾ ਕਿ ਕੈਨੇਡਾ ਗੂਸ ਸਣੇ 22 ਸਥਾਨਕ ਐਪਰਲ ਨਿਰਮਾਤਾ ਮੈਡੀਕਲ ਕਰਮਚਾਰੀਆਂ ਲਈ ਸੁਰੱਖਿਆਤਮਕ ਸੂਟ ਤਿਆਰ ਕਰਨ ਵਿਚ ਯੋਗਦਾਨ ਪਾਉਣਗੇ। ਇਸ ਤੋਂ ਇਲਾਵਾ ਹੋਰ ਕੰਪਨੀਆਂ ਸਰਜੀਕਲ ਤੇ N-95 ਮਾਸਕ ਅਤੇ ਮੈਡੀਕਲ ਕਰਮਚਾਰੀਆਂ ਲਈ ਹੋਰ ਸੁਰੱਖਿਆਤਮਕ ਉਪਕਰਨ ਤਿਆਰ ਕਰਨਗੀਆਂ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ