ਨੌਜਵਾਨਾਂ ਦੇ ਨਾਲ ਨਾਲ ਕੁੜੀਆਂ ਵੀ ਚੜੀਆਂ ਨਸ਼ਿਆਂ ਦੀ ਭੇਂਟ

Drugs

ਨਸ਼ਾ ਪੰਜਾਬ ਵਿੱਚ ਬਹੁਤ ਹੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ। ਜਿਸ ਦੇ ਰੂਪ ਵਿੱਚ ਨੌਜਵਾਨਾਂ ਦੇ ਨਾਲ ਨਾਲ ਕੁੜੀਆਂ ਵੀ ਨਸ਼ਿਆਂ ਦੀ ਭੇਂਟ ਚੜ ਰਹੀਆਂ ਹਨ। ਜੋ ਨੌਜਵਾਨ ਨਸ਼ੀਲੇ ਟੀਕਿਆਂ ਦੀ ਵਰਤੋਂ ਕਰ ਰਹੇ ਹਨ, ਉਹ ਨੌਜਵਾਨ ਜ਼ਿਆਦਾਤਰ ਏਡਜ਼ ਦਾ ਸ਼ਿਕਾਰ ਹੋ ਰਹੇ ਹਨ। ਬੇਸ਼ੱਕ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜੋ ਮੁਹਿੰਮ ਚਲਾਈ ਗਈ ਹੈ, ਉਹ ਕਦੇ ਸਫ਼ਲ ਨਹੀਂ ਹੋ ਸਕਦੀ, ਕਿਉਂਕਿ ਉਸ ਮੁਹਿੰਮ ਵਿੱਚ ਇਮਾਨਦਾਰ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ।

ਨਸ਼ਾ ਕਰਨ ਵਾਲੇ ਦਾ ਨਸ਼ਾ ਛਡਾਉਣ ਲਈ ਸਿਰਫ਼ ਸਖ਼ਤੀ ਨਹੀਂ ਸਗੋਂ ਜਾਗਰੂਕਤਾ ਦੀ ਵੀ ਲੋੜ ਹੈ। ਨਸ਼ਾ ਵਿਰੋਧੀ ਮੁਹਿੰਮ ਤਾਂ ਹੀ ਸਫ਼ਲ ਹੋ ਸਕਦੀ ਹੈ, ਜੇ ਨਸ਼ੇ ਦੀ ਡਿਮਾਂਡ ਬੰਦ ਹੋਵੇਗੀ। ਜੇਕਰ ਨਸ਼ੇ ਦੀ ਡਿਮਾਂਡ ਬੰਦ ਹੋ ਜਾਵੇਗੀ ਤਨ ਇਸ ਦੀ ਸਪਲਾਈ ਆਪਣੇ ਆਪ ਬੰਦ ਹੋ ਜਾਵੇਗੀ।

ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ 70 ਦੇ ਕਰੀਬ ਲੜਕਿਆਂ ਦੀ ਜਾਨ ਨਸ਼ਿਆਂ ਕਰਕੇ ਹੋਈ ਹੈ। ਭਾਵੇਂ ਪੰਜਾਬ ਪੁਲਿਸ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਨੂੰ ਤੇਜ਼ੀ ਨਾਲ ਫੜ੍ਹ ਰਹੀ ਹੈ, ਪਰ ਫਿਰ ਵੀ ਨਸ਼ੇ ਵਿੱਚ ਡੁੱਬੇ ਲੜਕੇ ਨਸ਼ੇ ਦਾ ਇੰਤਜ਼ਾਮ ਕਰ ਲੈਂਦੇ ਹਨ।

ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਕਿਹਾ ਕਿ ਸਰਕਾਰ ਵੱਲੋਂ ਬਣਾਏ ਗਏ ਨਸ਼ਾ ਛਡਾਊ ਕੇਦਰਾਂ ਵਿੱਚ ਹਰ ਤਰਾਂ ਦੇ ਆਧੁਨਿਕ ਇਲਾਜ ਦੇ ਇੰਤਜ਼ਾਮ ਕੀਤੇ ਜਾਣ। ਡਾਕਟਰ ਰਵਿੰਦਰ ਮਰਵਾਹਾ ਨੇ ਕਿਹਾ ਕਿ ਜਿਸ ਨੌਜਵਾਨ ਨੂੰ ਨਸ਼ਾ ਛੱਡਣ ਲਈ ਤਿਆਰ ਕੀਤਾ ਜਾਵੇ, ਉਸ ਨੂੰ ਨਸ਼ਾ ਛੱਡਣ ਤੋਂ ਬਾਅਦ ਕੋਈ ਨਾ ਕੋਈ ਰੋਜ਼ਗਾਰ ਦੇ ਸਾਧਨ ਉਪਲੱਬਧ ਕਰਵਾਏ ਜਾਣ, ਤਾਂ ਜੋ ਉਸ ਦਾ ਧਿਆਨ ਨਸ਼ਿਆਂ ਵੱਲ ਨਾ ਜਾਵੇ।