ਟਵਿੰਕਲ ਖੰਨਾ ਨੇ ਉਡਾਇਆ ਮੋਦੀ ਦਾ ਮਜ਼ਾਕ

Twinkle Khanna Troll Modi

 

ਮੁੰਬਈ: ਐਕਟਰਸ ਤੇ ਲੇਖਕਾ ਟਵਿੰਕਲ ਖੰਨਾ ਅਕਸਰ ਹੀ ਆਪਣੇ ਬਿੰਦਾਸ ਖਿਆਲ ਦੱਸਣ ਬਾਰੇ ਜਾਣੀ ਜਾਂਦੀ ਹੈ। ਅਕਸਰ ਹੀ ਉਹ ਗਲਤ ਚੀਜ਼ਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਨਜ਼ਰ ਆਈ ਹੈ। ਹਾਲ ਹੀ ‘ਚ ਇੱਕ ਵਾਰ ਫੇਰ ਟਵਿੰਕਲ ਖੰਨਾ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਵਾਰ ਟਵਿੰਕਲ ਨੇ ਮੋਦੀ ਦੀ ਕੇਦਾਰਨਾਥ ਗੁਫਾ ‘ਚ ਕੀਤੀ ਸਾਧਨਾ ‘ਤੇ ਟਿੱਪਣੀ ਕੀਤੀ ਹੈ। ਟਵਿੰਕਲ ਪ੍ਰਧਾਨ ਮੰਤਰੀ ਮੋਦੀ ਦੀ ਇੰਦਟਰਵਿਊ ਕਰਨ ਵਾਲੇ ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਹੈ।

ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਟਵਿੰਕਲ ਖੰਨਾ ਉਨ੍ਹਾਂ ਸਟਾਰਸ ‘ਚ ਸ਼ਾਮਲ ਹੈ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਉਹ ਅਕਸਰ ਕੁਝ ਨਾ ਕੁਝ ਟਵੀਟ ਸੋਸ਼ਲ ਮੀਡੀਆ ‘ਤੇ ਕਰਦੀ ਰਹਿੰਦੀ ਹੈ। ਇਸ ‘ਚ ਕਈ ਵਾਰ ਮੋਦੀ ਬਾਰੇ ਲਿਖਿਆ ਹੋਣ ਕਾਰਨ ਉਹ ਨਿਊਜ਼ ‘ਚ ਆ ਜਾਂਦਾ ਹੈ।

ਇਹ ਵੀ ਪੜ੍ਹੋ :ਅਕਸ਼ੇ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਕਸ਼ਮੀ ਬੰਬ’ ਦਾ ਫਸਟ ਲੁੱਕ ਕੀਤਾ ਜਾਰੀ, ਵੇਖੋ ਪਹਿਲੀ ਝਲਕ

ਆਪਣੇ ਟਵੀਟ ‘ਚ ਟਵਿੰਕਲ ਖੰਨਾ ਨੇ ਕਿਹਾ ਕਿ ਉਹ ਜਲਦੀ ਹੀ ਇੱਕ ਕਿਤਾਬ ਲਿਖਣੀ ਸ਼ੁਰੂ ਕਰ ਰਹੀ ਹੈ। ਇਸ ‘ਚ ਉਹ ਮੈਡੀਟੇਸ਼ਨ ਦੌਰਾਨ ਫੋਟੋਗ੍ਰਾਫੀ ਪੋਜ਼ ਬਾਰੇ ਦੱਸੇਗੀ। ਇਹ ਰੀਐਕਸ਼ਨ ਮੋਦੀ ਦੇ ਕੇਦਾਰਨਾਥ ਗੁਫਾ ਦੀ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਕੀਤਾ ਗਿਆ।

 

Source:AbpSanjha