ਖੇਤੀਬਾੜੀ ਬਿੱਲਾਂ ਦੇ ਖਿਲਾਫ ਅੰਮ੍ਰਿਤ ਮਾਨ ਵੀ ਉਤਰੇ ਮੈਦਾਨ “ਚ” ਸਾਥ ਦੇਣਗੇ ਜਾਨੇਮਾਣੇ ਕਲਾਰਕ

armitmaan with farmer

Amrit Maan Protest Against Farmer Bills : ਕਿਸਾਨ ਇਸ ਸਮੇਂ ਸੜਕਾਂ ਅਤੇ ਰੇਲ ਟਰੈਕ ਤੇ ਬੈਠੇ ਸਰਕਾਰ ਵਲੋਂ ਪਾਸ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣੇ ਲਈ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਇਸ ਮਸਲੇ ਵਿੱਚ ਕਈ ਸਿਆਸੀ ਪਾਰਟੀਆਂ ਵੀ ਸਿਆਸੀ ਰੋਟੀਆਂ ਸੇਕ ਰਹੀਆਂ ਹਨ ਅਤੇ ਇਸ ਪ੍ਰਦਰਸ਼ਨ ਵਿੱਚ ਕਲਾਕਾਰਾਂ ਵਲੋਂ ਵੀ ਵੱਧ -ਚੜ ਕੇ ਹਿਸਾ ਲਿਆ ਜਾ ਰਿਹਾ ਹੈ। ਇਸ ਮਸਲੇ ਵਿੱਚ 30 ਸਤੰਬਰ ਨੂੰ ਇੱਕ ਹੋਰ ਵੱਡਾ ਧਰਨਾ ਬਠਿੰਡਾ ਦੇ ਗੋਨਿਆਣੇ ‘ਚ ਲਾਉਣ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜੋ : ਕਿਸਾਨਾਂ ਜੱਥੇਬੰਦੀਆਂ ਵਲੋਂ ਵੱਡਾ ਐਲਾਨ, ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਰੇਲ ਰੋਕੂ ਅੰਦੋਲਨ

ਇਹ ਐਲਾਨ ਪੰਜਾਬੀ ਕਲਾਕਾਰ ਅੰਮ੍ਰਿਤ ਮਾਨ ਵਲੋਂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਜੈ ਜਵਾਨ ,ਜੈ ਕਿਸਾਨ ਧਰਨੇ ਦੀ ਅਗਵਾਈ ਖੁੱਦ ਅੰਮ੍ਰਿਤ ਮਾਨ ਕਰ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਅੰਮ੍ਰਿਤ ਮਾਨ ਨਾਲ ਆਰ ਨੇਤ ,ਰਾਜਵੀਰ ਜਾਵੰਦਾ ਤੇ ਜੱਸ ਬਾਜਵਾ ਸ਼ਾਮਲ ਹੋਣਗੇ 30 ਸਤੰਬਰ ਨੂੰ ਦੁਪਹਿਰ 2 ਵਜੇ ਗੋਨਿਆਣਾ ਮੰਡੀ ਵਿੱਚ ਇਨ੍ਹਾਂ ਕਲਾਕਾਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸਣਯੋਗ ਹੈ ਕੀ ਕਿਸਾਨਾਂ ਅਤੇ ਮਜ਼ਦੂਰਾ ਦੀ ਲੜਾਈ ਵਿੱਚ ਕਈ ਪੰਜਾਬੀ ਕਲਾਕਾਰ ਸਾਮਣੇ ਆਏ ਹਨ। 25 ਸਤੰਬਰ ਨੂੰ ਕਿਸਾਨਾਂ ਵਲੋਂ ਕੀਤੇ ਬੰਦ ਨੂੰ ਪੰਜਾਬੀ ਕਲਾਕਾਰਾਂ ਨੇ ਆਪਣੀ ਕੋਸ਼ਿਸ਼ਾਂ ਸਦਕਾ ਕਾਮਯਾਬ ਬਣਾਇਆ ਅਤੇ ਉਸੇ ਦਿਨ ਗਾਇਕ ਸਿੱਧੂ ਮੂਸੇਵਾਲੇ ਵਲੋਂ ਅਪਣੇ ਸਮਰਥਕਾਂ ਨਾਲ ਮੁਹਾਲੀ ਵਿਖੇ ਧਰਨਾ ਦਿੱਤਾ ਗਿਆ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ