ਕੋਰੋਨਾ ਕੇਸਾਂ ‘ਚ ਵੱਡਾ ਉਛਾਲ 24 ਘੰਟਿਆਂ ‘ਚ 2 ਲੱਖ ਨਵੇਂ ਕੇਸ, ਐਕਟਿਵ ਕੇਸ ਹੋਏ 14 ਲੱਖ ਤੋਂ ਪਾਰ

Big jump in corona cases 2 lakh new cases in 24 hours

ਦੇਸ਼ ਵਿੱਚ ਕੋਰੋਨਾਵਾਇਰਸ ਲਈ ਹੁਣ ਤਕ 26 ਕਰੋੜ 20 ਲੱਖ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬੀਤੇ ਦਿਨੀਂ 14 ਲੱਖ ਟੈਸਟਾਂ ਦੀ ਜਾਂਚ ਕੀਤੀ ਗਈ। ਪੌਜ਼ੇਟਿਵ ਰੇਟ ਹੁਣ 13 ਪ੍ਰਤੀਸ਼ਤ ਤੋਂ ਵੱਧ ਹੈ।

ਪਿਛਲੇ 24 ਘੰਟਿਆਂ ਵਿੱਚ 200739 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 1038 ਵਿਅਕਤੀਆਂ ਦੀ ਮੌਤ ਹੋਈ ਹੈ। ਹਾਲਾਂਕਿ 93,528 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।

ਜਾਣੋ ਕੀ ਹੈ ਦੇਸ਼ ਵਿੱਚ ਕੋਰੋਨਾ ਦੀ ਸਥਿਤੀ

ਕੁਲ ਕੋਰੋਨਾ ਕੇਸ- ਇੱਕ ਕਰੋੜ 40 ਲੱਖ 74 ਹਜ਼ਾਰ 564

ਕੁੱਲ ਡਿਸਚਾਰਜ – ਇੱਕ ਕਰੋੜ 24 ਲੱਖ 29 ਹਜ਼ਾਰ 564

ਕੁੱਲ ਐਕਟਿਵ ਕੇਸ – 14 ਲੱਖ 71 ਹਜ਼ਾਰ 877

ਕੁੱਲ ਮੌਤ- 1 ਲੱਖ 73 ਹਜ਼ਾਰ 123

ਕੁੱਲ ਟੀਕਾਕਰਣ – 11 ਕਰੋੜ 44 ਲੱਖ 93 ਹਜ਼ਾਰ 238 ਖੁਰਾਕ ਦਿੱਤੀ ਗਈ

ਬੁੱਧਵਾਰ ਨੂੰ ਮਹਾਰਾਸ਼ਟਰ ਵਿਚ ਕੋਰੋਨਾਵਾਇਰਸ ਸੰਕਰਮਣ ਦੇ 58,952 ਨਵੇਂ ਕੇਸ ਸਾਹਮਣੇ ਆਏ ਅਤੇ 278 ਲੋਕਾਂ ਦੀ ਮੌਤ ਹੋਈ। ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੀ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ ਪੂਰੇ ਸੂਬੇ ਵਿੱਚ 14 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ 15 ਦਿਨਾਂ ਦਾ ਰਾਜ ਵਿਆਪੀ ਕਰਫਿਊ ਲਗਾ ਦਿੱਤਾ ਗਿਆ।

14 ਅਪ੍ਰੈਲ ਤੱਕ ਦੇਸ਼ ਭਰ ਵਿੱਚ 11 ਕਰੋੜ 44 ਲੱਖ 93 ਹਜ਼ਾਰ 238 ਕੋਰੋਨਾ ਖੁਰਾਕ ਦਿੱਤੀ ਜਾ ਚੁੱਕੀ ਹੈ। ਪਿਛਲੇ ਦਿਨ 33 ਲੱਖ 13 ਹਜ਼ਾਰ 848 ਟੀਕੇ ਲੱਗੇ। ਟੀਕੇ ਦੀ ਦੂਜੀ ਖੁਰਾਕ ਦੇਣ ਦੀ ਮੁਹਿੰਮ 13 ਫਰਵਰੀ ਨੂੰ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ।

ਦੇਸ਼ ਵਿੱਚ ਕੋਰੋਨਾ ਦੀ ਮੌਤ ਰੇਟ 1.24 ਪ੍ਰਤੀਸ਼ਤ ਹੈ ਜਦੋਂ ਕਿ ਰਿਕਵਰੀ ਦਰ 89 ਪ੍ਰਤੀਸ਼ਤ ਦੇ ਨੇੜੇ ਹੈ। ਦੇਸ਼ ‘ਚ ਐਕਟਿਵ ਕੇਸ 10 ਲੱਖ ਤੋਂ ਪਾਰ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਤੀਜੇ ਨੰਬਰ ‘ਤੇ ਹੈ। ਸੰਕਰਮਿਤ ਦੀ ਕੁਲ ਗਿਣਤੀ ਦੇ ਮਾਮਲੇ ਵਿਚ ਭਾਰਤ ਦੂਜੇ ਨੰਬਰ ‘ਤੇ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ