ਬਟਾਲਾ ਨਾ ਪਹੁੰਚਣ ਤੇ Sunny Deol ਖ਼ਿਲਾਫ਼ ਫੁੱਟਿਆ ਲੋਕਾਂ ਦਾ ਗੁੱਸਾ

batala crackers factory

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਅਜਿਹਾ ਮੂੜਾ ਹੀ ਕੱਲ੍ਹ ਬਟਾਲਾ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਆਮ ਦੇਖਣ ਨੂੰ ਮਿਲ ਰਹੀ ਹੈ। ਬਟਾਲਾ ਵਿੱਚ ਬੀਤੇ ਦਿਨ ਪਟਾਕਾ ਫੈਕਟਰੀ ਵਿਚ ਧਮਾਕਾ ਹੋ ਗਿਆ। ਜਿਸ ਦੇ ਨਾਲ ਹੁਣ ਤੱਕ ਲੋਕਾਂ ਦੇ ਦਿਲਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਰੀ ਅਨੁਸਾਰ ਹੁਣ ਤੱਕ 23 ਲੋਕਾਂ ਦੀ ਮੌਤ ਧਮਾਕੇ ਨਾਲ ਹੋ ਚੁੱਕੀ ਹੈ ਅਤੇ 30 ਦੇ ਕਰੀਬ ਲੋਕ ਜ਼ਖਮੀ ਹੋ ਚੁੱਕੇ ਹਨ।

batala crackers factory

 

ਇਸ ਭਿਆਨਕ ਹਾਦਸੇ ਤੋਂ ਬਾਅਦ ਵੀ ਗੁਰਦਾਸਪੁਰ ਤੋਂ ਸੰਸਦ ਮੈਂਬਰ Sunny Deol ਹਾਲੇ ਤੱਕ ਬਟਾਲੇ ਦੇ ਲੋਕਾਂ ਦੀ ਖ਼ਬਰ ਲੈਣ ਨਹੀਂ ਪਹੁੰਚੇ। ਜਿਸ ਕਰਕੇ ਲੋਕਾਂ ਦਾ ਗੁੱਸਾ ਅਸਮਾਨ ਨੂੰ ਛੂਹ ਰਿਹਾ ਹੈ। Sunny Deol ਦੀ ਥਾਂ ਉਹਨਾਂ ਦਾ ਪੀ. ਏ. ਪਲਹੇੜੀ ਮੌਕੇ ‘ਤੇ ਜ਼ਰੂਰ ਪਹੁੰਚਿਆ। ਉਥੇ ਹੀ Sunny Deol ਨੇ ਇਕ ਟਵੀਟ ਕਰਕੇ ਹੀ ਕੰਮ ਸਾਰ ਦਿੱਤਾ, ਜਿਸ ਨੂੰ ਲੈ ਕੇ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ Sunny Deol ਦੇ ਹਮਦਰਦੀ ਵਾਲੇ ਟਵੀਟ ‘ਤੇ ਕੁਮੈਂਟ ਕਰਕੇ Sunny Deol ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਅਤੇ ਕਿਹਾ ਕਿ ਉਹ ਬਟਾਲਾ ਵਾਲਿਆਂ ਦਾ ਹਾਲ ਜਾਣਨ ਪਹੁੰਚਣ।

ਜ਼ਰੂਰ ਪੜ੍ਹੋ: Google ਨੇ Teachers-Day ਤੇ ਸਾਰੇ Teachers ਲਈ ਬਣਾਇਆ ਇੱਕ ਖਾਸ Doodle

ਤੁਹਾਨੂੰ ਦੱਸ ਦੇਈਏ Sunny Deol ਦੇ ਇਕ ਯੂਜ਼ਰ ਨੇ ਲਿਖਿਆ ਕਿ ”ਸੋ ਸੈਡ ਭਾਜੀ, ਤੁਸੀਂ ਪਹਿਲਾਂ ਪ੍ਰਮੋਸ਼ਨ ਕਰੋ, ਤੁਜੋ ਗਿਆ, ਵੋ ਲੌਟ ਕੇ ਨਹੀਂ ਆਏਗਾ, ਜੈ ਹਿੰਦ।” ਇਕ ਨੇ ਲਿਖਿਆ, ”ਸਹੀ ਕਹਿਕੇ ਹੈਂ, ਕਿਸੀ ਸੈਲੀਬ੍ਰਿਟੀ ਕੋ ਮਤ ਜਿਤਾਓ।”ਇਸ ਤੋਂ ਇਲਾਵਾ ਉਹਨਾਂ ਦੇ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਬਹੁਤ ਜ਼ਿਆਦਾ ਕੰਮ ਕਰ ਦਿੱਤਾ ਤੁਸੀਂ ਤਾਂ.।”ਇਕ ਹੋਰ ਯੂਜ਼ਰ ਨੇ ਲਿਖਿਆ, ”ਢਾਈ ਕਿਲੋ ਦਾ ਹੱਥ ਕਦੋਂ ਉਠਾਓਗੇ।” ਇਕ ਵਿਅਕਤੀ ਨੇ ਲਿਖਿਆ, ”ਸਰ ਟਰੇਲਰ ਛੱਡੋ, ਬਟਾਲਾ ਪਹੁੰਚੋ ਸਰ…ਸਰ ਲੋਕ ਗਾਲ੍ਹਾਂ ਕੱਢਣਗੇ ਅਤੇ ਅਸੀਂ ਸਹਿਣ ਨਹੀਂ ਕਰ ਸਕਾਂਗੇ।ਆਪਣੇ ਲੜਕੇ ਲਈ ਮੁੰਬਈ ‘ਚ ਟਰੇਲਰ ਲਾਂਚ ਕਰੋਗੇ ਅਤੇ ਬਟਾਲਾ, ਗੁਰਦਾਸਪੁਰ ਵਾਲਿਆਂ ਲਈ ਪਿਆਰ ਨਹੀਂ ਰਿਹਾ, ਪਲੀਜ਼ ਸਰ ਛੱਡੋ ਟਰੇਲਰ।”