ਬਹਾਮਾ ‘ਚ ਡੋਰੀਅਨ ਤੂਫਾਨ ਨੇ ਮਚਾਈ ਤਬਾਹੀ ਮਰਨ ਵਾਲਿਆਂ ਦੀ ਗਿਣਤੀ ਵਧੀ

bahamians-storm

ਦੁਨੀਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮਾਮਲਾ ਸਾਹਮਣੇ ਆ ਜਾਂਦਾ ਹੈ। ਅਜਿਹਾ ਹੀ ਮਾਮਲਾ ਬਹਾਮਾਤੋਂ ਸਾਹਮਣੇ ਆਇਆ ਹੈ। ਜਿੱਥੇ ਡੋਰੀਅਨ ਤੂਫਾਨ ਨੇ ਤਬਾਹੀ ਮਚਾ ਕੇ ਰੱਖੀ ਹੋਈ ਹੈ। ਡੋਰੀਅਨ ਤੂਫਾਨ ਦੇ ਨਾਲ ਬਹਾਮਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਕੇ 43 ਹੋ ਚੁੱਕੀ ਹੈ। ਓੱਥੋਂ ਦੇ ਲੋਕਾਂ ਨੂੰ ਖ਼ਤਰੇ ਵਲੋਂ ਥਾਂ ਤੋਂ ਦੂਰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ ਡੋਰੀਅਨ ਤੂਫਾਨ ਦੇ ਕਾਰਨ ਬਹਾਮਾ ਵਿੱਚ ਮੜਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖਦਸ਼ਾ ਹੈ। ਮਿਰਤਕਾਂ ਦੀ ਗਿਣਤੀ ਦੀ ਪੁਸ਼ਟੀ ਸਿਹਤ ਮੰਤਰੀ ਡੁਏਨ ਸੈਂਡਰਸ ਨੇ ਕੀਤੀ ਹੈ। ਪ੍ਰਧਾਨ ਮੰਤਰੀ ਹੁਰਬਟ ਮਿਨਿਸ ਦੀ ਮਹਿਲਾ ਬੁਲਾਰਾ ਐਰਿਕਾ ਵੇਲਜ਼ ਕਾਕਸ ਦਾ ਕਹਿਣਾ ਹੈ ਕਿ ਹਾਲੇ ਤੱਕ 40 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਹਾਲੇ ਤੱਕ ਲਾਪਤਾ ਹਨ।

ਜ਼ਰੂਰ ਪੜ੍ਹੋ: ਚੰਦਰਯਾਨ-2 ਮਿਸ਼ਨ ਨੂੰ ਵੱਡਾ ਝਟਕਾ,ਲੈਂਡਰ ਨਾਲੋਂ ਟੁੱਟਿਆ ਸੰਪਰਕ

ਮਿਲੀ ਜਾਣਕਰੀ ਅਨੁਸਾਰ ਹੁਣ ਤੱਕ ਚਾਰਲਸ ਕਾਊਂਟੀ ‘ਚ 30 ਹਜ਼ਾਰ ਤੋਂ ਵਧੇਰੇ ਲੋਕ ਹਨ੍ਹੇਰੇ ‘ਚ ਹਨ। ਦੱਸਿਆ ਜਾ ਰਿਹਾ ਹੈ ਕਿ ਉੱਥੇ ਲਗਭਗ 70 ਹਜ਼ਾਰ ਨੂੰ ਬਿਜਲੀ ਕਟੌਤੀ ਝੱਲਣੀ ਪੈ ਰਹੀ ਹੈ। ਹੁਣ ਤੱਕ 1500 ਲੋਕਾਂ ਨੂੰ 28 ਸ਼ੈਲਟਰ ਹੋਮਜ਼ ‘ਚ ਸ਼ਿਫਟ ਕੀਤਾ ਗਿਆ ਹੈ। ਇਸ ਦੇ ਇਲਾਵਾ 8.5 ਲੱਖ ਲੋਕਾਂ ਨੂੰ ਤੁਰੰਤ ਇਲਾਕਿਆਂ ਤੋਂ ਸੁਰੱਖਿਅਤ ਸਥਾਨਾਂ ‘ਤੇ ਜਾਣ ਦਾ ਹੁਕਮ ਦਿੱਤਾ ਗਿਆ ਹੈ।