ਆਸਟ੍ਰੇਲੀਆ ਦੇ ਮੈਲਬਰਨ ਵਿੱਚ ਮੈਗਪਾਈ ਨਾਂ ਦੇ ਪੰਛੀ ਦੇ ਹਮਲੇ ਕਾਰਨ ਇੱਕ ਵਿਅਕਤੀ ਦੀ ਮੌਤ

australia bird attack

ਆਸਟ੍ਰੇਲੀਆ ਦੇ ਮਸ਼ਹੂਰ ਸ਼ਹਿਰ ਮੈਲਬਰਨ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮੈਗਪਾਈ ਪੰਛੀ ਦੇ ਹਮਲੇ ਨਾਲ ਇੱਕ 76 ਸਾਲਾਂ ਦੇ ਵਿਅਕਤੀ ਦੀ ਮੌਤ ਹੋ ਗਈ। ਮੈਗਪਾਈ ਨਾਂ ਦਾ ਪੰਛੀ ਆਸਟ੍ਰੇਲੀਆ ਵਿੱਚ ਆਮ ਪਾਇਆ ਜਾਂਦਾ ਹੈ। ਜੋ ਕਿ ਬਸੰਤ ਰੁੱਤ ਦੇ ਮੌਸਮ ਵਿੱਚ ਹਮਲਾਵਰ ਹੋ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਉੱਪਰ ਮੈਗਪਾਈ ਕਈ ਵਾਰ ਹਮਲਾ ਕਰ ਚੁੱਕਾ ਹੈ।

ਮਿਲੀ ਜਾਣਕਰੀ ਅਨੁਸਾਰ ਮੈਗਪਾਈ ਦੇ ਹਮਲਾ ਕਰਨ ਦੇ ਕਾਰਨ ਸਾਇਕਲ ਸਵਾਰ ਵਿਅਕਤੀ ਆਪਣੇ ਰਸਤੇ ਤੋਂ ਭਟਕ ਗਿਆ ਅਤੇ ਉਸ ਦੀ ਸਾਇਕਲ ਵੂਕੋਨਾ ਦੇ ਨਿਕੋਲਸਨ ਪਾਰਕ ਦੀ ਇਕ ਵਾੜ ‘ਚ ਜਾ ਵਜੀ। ਸਾਇਕਲ ਦਾ ਵਾੜ ਵਿੱਚ ਵੱਜਣ ਦੇ ਕਾਰਨ ਸਾਇਕਲ ਸਵਾਰ ਵਿਅਕਤੀ ਦੇ ਸਿਰ ਵਿੱਚ ਸੱਟ ਲੱਗੀ। ਜਿਸ ਤੋਂ ਬਾਅਦ ਉਸ ਨੂੰ ਸਿਡਨੀ ਦੇ ਸੇਂਟ ਜਾਰਜ ਹਸਪਤਾਲ ‘ਚ ਦਾਖਲ ਕਰਾਇਆ ਗਿਆ। ਪਰ ਅਫਸੋਸ ਸ਼ਾਮ ਦੇ ਸਮੇਂ ਉਸਦੀ ਮੌਤ ਹੋ ਗਈ।

ਜ਼ਰੂਰ ਪੜੋ: ਮਾਨਸਾ ਜ਼ਿਲ੍ਹੇ ਵਿੱਚ ਬੰਨ੍ਹ ਟੁੱਟਣ ਦੇ ਨਾਲ ਸੈਂਕੜੇ ਏਕੜ ਫ਼ਸਲ ਬਰਬਾਦ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਪਾਰਕ ਦੇ ਨੇੜ੍ਹੇ ਸਾਇਕਲ ਚਲਾ ਰਹੇ ਸਨ। ਉਹਨਾਂ ਦਾ ਕਹਿਣਾ ਹੈ ਕਿ ਮੈਗਪਾਈ ਪਹਿਲਾਂ ਹੀ ਕਈ ਵਾਰ ਹਮਲਾ ਕਰ ਚੁੱਕਿਆ ਹੈ। ਆਸਟ੍ਰੇਲੀਆ ਦੇ ਵਿੱਚ ਮੈਗਪਾਈ ਦੇ ਹਮਲਿਆਂ ‘ਤੇ ਨਜ਼ਰ ਰੱਖਣ ਵਾਲੀ ਇਕ ਵੈੱਬਸਾਈਟ ਨੇ ਵੀ ਉਸ ਇਲਾਕੇ ‘ਚ ਮੈਗਪਾਈ ਦੇ ਹਮਲੇ ਦੀਆਂ 8 ਘਟਨਾਵਾਂ ਹੋਣ ਦੀ ਗੱਲ ਆਖੀ ਹੈ।