ਮਿਸਰ ਦੇ ਵਿੱਚ ਟਰੱਕ ਤੇ ਹੋਏ ਹਮਲੇ ਦੇ ਕਾਰਨ 9 ਮੌਤਾਂ

 attack-on-truck-in-egypt-9-family-members-dead

ਮਿਸਰ ਦੇ ਅਸ਼ਾਂਤ ਉੱਤਰੀ ਸਿਨਾਈ ਪ੍ਰਾਇਦੀਪ ਦੇ ਵਿੱਚ ਇੱਕ ਟਰੱਕ ਤੇ ਹਮਲਾ ਹੋਣ ਦੇ ਕਾਰਨ 9 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਆਮ ਨਾਗਰਿਕਾਂ ਨੂੰ ਇੱਕ ਜਗਾ ਤੋਂ ਦੂਜੀ ਜਗਾ ਲਿਜਾ ਰਿਹਾ ਸੀ। ਰਸਤੇ ਦੇ ਵਿੱਚ ਇਸ ਟਰੱਕ ਤੇ ਗੋਲੇ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਨਾਲ ਇੱਕ ਪਰਿਵਾਰ ਦੇ ਹੀ 9 ਲੋਕਾਂ ਦੀ ਮੌਤ ਹੋ ਗਈ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੋਲਾ ਵੀਰ ਅਲ-ਅਬਦ ਵਿੱਚ ਫਟਿਆ ਹੈ।

ਸੁਰੱਖਿਆ ਅਧਿਕਾਰੀਆਂ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ 9 ਲੋਕਾਂ ਦੀ ਮੌਤ ਤੋਂ ਇਲਾਵਾ ਇਸ ਹਮਲੇ ਦੇ ਕਾਰਨ ਘੱਟੋ-ਘੱਟ 6 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ। ਇਹਨਾਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਪਿੱਛੇ ਕਿਸਦਾ ਹੱਥ ਹੈ ਇਸ ਦੀ ਹਾਲੇ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ।

ਜ਼ਰੂਰ ਪੜ੍ਹੋ: ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਖ਼ਤਰਨਾਕ ਤੂਫ਼ਾਨ ਦੇ ਅਲਰਟ ਕਾਰਨ 1900 ਤੋਂ ਵੱਧ ਉਡਾਣਾਂ ਰੱਦ

ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਦੇ ਸਮੇਂ ਇਹ ਪਰਿਵਾਰ ਆਪਣੇ ਘਰ ਪਰਤ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵੀਰ ਅਲ-ਅਬਦ ਅਤੇ ਰਫਾਹ ਵਿਚ ਗੱਡੀਆਂ ਦੇ ਵਿਸਫੋਟਕ ਦੀ ਚਪੇਟ ਵਿੱਚ ਆਉਣ ਦੇ ਕਾਰਨ 7 ਸੁਰੱਖਿਆ ਕਰਮੀ ਜ਼ਖਮੀ ਹੋ ਗਏ। ਫਿਲਹਾਲ ਕਿਸੇ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।