ਬਾਕਿਸ ਆਫਿਸ ਤੇ ‘ਅਰਦਾਸ ਕਰਾਂ’ ਨੇ ਮਚਾਈ ਧਮਾਲ

Ardass Karaan

19 ਜੁਲਾਈ ਨੂੰ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ‘ਅਰਦਾਸ ਕਰਾਂ’ ਫ਼ਿਲਮ ਨੇ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਧੱਕ ਪਾ ਦਿੱਤੀ ਹੈ, ਦੁਨੀਆਂ ਭਰ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਹਰ ਇੱਕ ਪੱਖ ਤੋਂ ਸਲਾਹਿਆ ਜਾ ਰਿਹਾ ਹੈ। ਬਾਕਿਸ ਆਫਿਸ ਤੇ ਇਸ ਫ਼ਿਲਮ ਦੀ ਕਮਾਈ ਦੇ ਪਹਿਲੇ ਦਿਨ ਦੇ ਅੰਕੜੇ ਸਾਹਮਣੇ ਆ ਚੁੱਕੇ ਹਨ। ਗਿੱਪੀ ਗਰੇਵਾਲ ਦੀ ਇਸ ਫਿਲਮ ਨੇ ਪਹਿਲੇ ਦਿਨ ਇੱਕਲੇ ਭਾਰਤ ਵਿੱਚ 1.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਅਰਦਾਸ ਕਰਾਂ ਫਿਲਮ ਨੂੰ ਪੰਜਾਬੀ ਇੰਡਸਟਰੀ ਦੀਆ ਹੋਰਨਾਂ ਫ਼ਿਲਮਾਂ ਨਾਲੋਂ ਥੋੜਾ ਹੱਟ ਕੇ ਬਣਾਇਆ ਗਿਆ ਹੈ, ਜਿਸ ਕਾਰਨ ਇਸ ਫਿਲਮ ਦੇ ਨਿਰਦੇਸ਼ਕ ਆਪਣੇ ਕਰੀਅਰ ਵਿੱਚ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ। ‘ਅਰਦਾਸ ਕਰਾਂ’ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੀ ਸਟੋਰੀ ਨੂੰ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲ ਕੇ ਲਿਖਿਆ ਹੈ।

ਦੱਸ ਦੇਈਏ ਕਿ ਇਸ ਫ਼ਿਲਮ ਦੇ ਡਾਇਲਾਗਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਬੀਰ ਵੱਲੋਂ ਲਿਖੇ ਗਏ ਹਨ। ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਜਪੁਜੀ ਖਹਿਰਾ, ਸਪਨਾ ਭੱਬੀ, ਕੁਲਜਿੰਦਰ ਸਿੰਘ, ਰਾਣਾ ਰਣਬੀਰ, ਸਰਦਾਰ ਸੋਹੀ, ਯੋਗਰਾਜ ਸਿੰਘ ਵਰਗੇ ਨਾਮਿ ਚਿਹਰੇ ਨਜ਼ਰ ਆ ਰਹੇ ਹਨ।