iPhone 11 ਅੱਜ ਹੋਵੇਗਾ ਲਾਂਚ

iphone 11 launch

ਦੁਨੀਆਂ ਵਿੱਚ ਹਰ ਰੋਜ ਕੋਈ ਨਾ ਕੋਈ ਖੋਜ ਕੀਤੀ ਜਾ ਰਹੀ ਹੈ। ਅੱਜ ਐੱਪਲ ਆਈਫੋਨ 11 ਅੱਜ ਲਾਂਚ ਹੋਣ ਜਾ ਰਿਹਾ। ਜਿਸ ਕਰਕੇ ਦਰਸ਼ਕਾਂ ਵਿੱਚ ਬਹੁਤ ਭਾਰੀ ਉਤਸ਼ਾਹਿਤ ਹੈ। ਐਪਲ ਅੱਜ ਈਵੈਂਟ ’ਚ ਆਈਫੋਨ 11 ਸੀਰੀਜ਼ ਤਹਿਤ 3 ਨਵੇਂ ਆਈਫੋਨ iPhone 11, iPhone 11 Pro ਅਤੇ iPhone 11 Pro Max ਪੇਸ਼ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਈਫੋਨ ਐਪਲ ਦੇ ਲੇਟੈਸਟ A13 ਚਿਪਸੈੱਟ ਦੇ ਨਾਲ ਆਉਣਗੇ।

ਜ਼ਰੂਰ ਪੜ੍ਹੋ: ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ: ਸੋਨੀਆ ਮਾਨ

ਇਸ ਤੋਂ ਇਲਾਵਾ ਕੰਪਨੀ ਇਸ ਮੋਬਾਈਲ ਦੇ ਲਾਂਚ ਈਵੈਂਟ ਨੂੰ ਲਾਈਵ ਸਟਰੀਮ ਕਰਨ ਜਾ ਰਹੀ ਹੈ,’ਤਾਂ ਜੋ ਦੁਨੀਆ ਭਰ ਦੇ ਐਪਲ ਫੈਨ ਇਸ ਈਵੈਂਟ ਦਾ ਸਿੱਧਾ ਪਰਸਾਰਣ ਦੇਖ ਸਕਣ। ਤੁਹਾਨੂੰ ਦੱਸ ਦੇਈਏ ਕਿ ਐਪਲ ਆਈਫੋਨ 11 ਦਾ ਲਾਂਚ ਈਵੈਂਟ ਕੈਲੀਫੋਰਨੀਆ ਦੇ ਕੂਪਰਟੀਨੋ ’ਚ ਸਥਿਤ ਸਟੀਵ ਜੋਬਸ ਥਿਏਟਰ ’ਚ ਹੋਵੇਗਾ,’ਜੋ ਕਿ ਐਪਲ ਦਾ ਹੈੱਡਕੁਆਟਰ ਵੀ ਹੈ। ਮਿਲੀ ਜਾਣਕਾਰੀ ਅਨੁਸਾਰ ਲਾਂਚ ਈਵੈਂਟ ਦੀ ਸ਼ੁਰੂਆਤ ਭਾਰਤੀ ਸਮੇਂ ਦੇ ਨਾਲ ਅੱਜ ਰਾਤ 10:30 ਵਜੇ ਹੋਵੇਗੀ।

ਕੰਪਨੀ ਦਾ ਕਹਿਣਾ ਹੈ ਕਿ ਇਸ ਲਾਈਟ ਈਵੈਂਟ ਨੂੰ iOS 10 ਜਾਂ ਉਸ ਤੋਂ ਉਪਰ ਦੇ ਆਈ.ਓ.ਐੱਸ. ’ਤੇ ਚੱਲਣ ਵਾਲੇ ਆਈਪੈਡ, ਆਈਫੋਨ ਅਤੇ ਆਈਪੌਡ ਟੱਚ ਦੇ ਨਾਲ ਮੈਕ ਕੰਪਿਊਟਰ ’ਤੇ ਸਫਾਰੀ ਬ੍ਰਾਊਜ਼ਰ ਰਾਹੀਂ ਦੇਖਿਆ ਜਾ ਸਕਦਾ ਹੈ। ਵਿੰਡੋਜ਼ ਯੂਜ਼ਰ ਲਾਈਵ ਸਟਰੀਮਿੰਗ ਪੇਜ ਨੂੰ Edge ਬ੍ਰਾਊਜ਼ਰ ਰਾਹੀਂ ਐਕਸੈਸ ਕਰ ਸਕਦੇ ਹਨ।