ਪਾਕਿਸਤਾਨ ਵਿੱਚ ਇੱਕ ਮੰਦਰ ਦੀ ਖੁਦਾਈ ਦੌਰਾਨ ਮਿਲੀਆਂ 1500 ਸਾਲ ਪੁਰਾਣੀਆਂ ਮੂਰਤੀਆਂ

antique-statues-found-in-pakistan
ਦੁਨੀਆਂ ਵਿੱਚ ਹਰ ਰੋਜ ਕਿਸੇ ਨਾ ਕਿਸੇ ਵਿਸ਼ੇਸ਼ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਹੁਣ Pakistan ਦੇ ਮਸ਼ਹੂਰ ਸ਼ਹਿਰ ਕਰਾਚੀ ਵਿੱਚ ਖੁਸ਼ੀ ਕਾਰਨ ਮਿਲੀਆਂ 1500 ਸਾਲ ਪੁਰਾਣੀਆਂ ਮੂਰਤੀਆਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਿਲਣ ਵਾਲੀਆਂ ਇਹਨਾਂ ਮੂਰਤੀਆਂ ਨੂੰ ਬਹੁਤ ਹੀ ਬੇਸ਼ਕੀਮਤੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮੂਰਤੀਆਂ ਪੀਲੇ ਪੱਥਰ ਦੇ ਨਾਲ ਬਣੀਆਂ ਹੋਈਆਂ ਹਨ ਅਤੇ ਇਹਨਾਂ ਮੂਰਤੀਆਂ ਦੇ ਉੱਪਰ ਸਿੰਦੂਰ ਦੇ ਨਿਸ਼ਾਨ ਵੀ ਦੇਖੇ ਜਾ ਸਕਦੇ ਹਨ।

antique-statues-found-in-pakistan

ਮਿਲੀ ਜਾਣਕਰੀ ਅਨੁਸਾਰ ਇਹ ਦੱਸਿਆ ਜਾ ਰਿਹਾ ਕਿ ਮਿਲਣ ਵਾਲੀਆਂ ਇਹ ਮੂਰਤੀਆਂ ਮਹਾਵੀਰ ਹਨੂੰਮਾਨ, ਗਣੇਸ਼ ਮਹਾਰਾਜ ਅਤੇ ਨੰਦੀ ਮਹਾਵੀਰ ਦੀਆਂ ਹਨ। ਇਹ ਮੂਰਤੀਆਂ ਸੋਲਜ਼ਰ ਬਾਜ਼ਾਰ ਦੀਆਂ ਤੰਗ ਗਲੀਆਂ ‘ਚ ਸਥਿਤ ਇੱਕ ਮੰਦਰ ਦੀ ਮੁਰੰਮਤ ਲਈ ਖੁਦਾਈ ਦੇ ਕੰਮ ਦੌਰਾਨ ਮਜ਼ਦੂਰਾਂ ਨੂੰ ਵੱਖ-ਵੱਖ ਆਕਾਰ ਦੀਆਂ 15 ਮੂਰਤੀਆਂ ਮਿਲੀਆਂ। ਇਹਨਾਂ ਮੂਰਤੀਆਂ ਦੇ ਨਾਲ-ਨਾਲ ਇਕ ਹਵਨ ਕੁੰਡ ਅਤੇ ਇਕ ਛੋਟੀ ਸੁਰੰਗ ਵੀ ਮਿਲੀ ਹੈ, ਜਿਸ ‘ਚ ਅਸਥੀ ਕਲਸ਼ ਵੀ ਮਿਲਿਆ ਹੈ।

ਜਰੂਰ ਪੜ੍ਹੋ: ਕੈਨੇਡਾ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਦਾ ਝਟਕਾ

ਮਿਲੀ ਜਾਣਕਰੀ ਅਨੁਸਾਰ ਮੰਦਰ ਪ੍ਰਬੰਧਨ ਅਤੇ ਖੁਦਾਈ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਬੇਸ਼ਕੀਮਤੀ ਮੂਰਤੀਆਂ ਅੱਜ ਤੋਂ 1500 ਸਾਲ ਪੁਰਾਣੀਆਂ ਲੱਗ ਰਹੀਆਂ ਹਨ। ਇਹਨਾਂ ਮੂਰਤੀਆਂ ਨੂੰ ਜਾਂਚਣ ਦੇ ਲਈ ਵਿਸ਼ੇਸ਼ ਪੁਰਾਤਣ ਵਾਦੀਆਂ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ Pakistan Govt. ਨੂੰ ਅਪੀਲ ਕੀਤੀ ਗਈ ਕਿ ਮੰਦਰ ਨੂੰ ਇਕ ਰਾਸ਼ਟਰੀ ਸਮਾਰਕ ਘੋਸ਼ਿਤ ਕਰ ਕੇ ਉਹ ਇਸ ਦੇ ਪੁਨਰ ਨਿਰਮਾਣ ‘ਚ ਯੋਗਦਾਨ ਪਾਉਣ।