ਅੰਮ੍ਰਿਤ ਮਾਨ ਦੀ ਦਾਦੀ ਦਾ ਦਿਹਾਂਤ, ਪੂਰੇ ਘਰ ਵਿੱਚ ਸੋਗ ਦੀ ਲਹਿਰ

 

amrit mann grandmother death

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਦੀ ਦਾਦੀ ਦਾ ਦਿਹਾਂਤ ਕਾਰਨ ਪੂਰੇ ਘਰ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਦੱਸ ਦੇਈਏ ਇਸ ਗੱਲ ਦੀ ਜਾਣਕਾਰੀ ਅੰਮ੍ਰਿਤ ਮਾਨ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਗਾਇਕ ਅੰਮ੍ਰਿਤ ਮਾਨ ਨੇ ਕੈਪਸ਼ਨ ਨੂੰ ਬਹੁਤ ਹੀ ਭਾਵੁਕ ਹੋ ਕੇ ਲਿਖਿਆ ਹੈ ਕਿ,”ਮੇਰੀ ਦਾਦੀ ਮਾਂ ਅੱਜ ਸਾਨੂੰ ਛੱਡ ਕੇ ਚਾਲੀ ਗਈ ਹੈ….ਗੱਲਾਂ ਤਾਂ ਬਹੁਤ ਕਰਨੀਆਂ ਸੀ ਤੇਰੇ ਨਾਲ ਦਾਦੀ ਪਰ ਪ੍ਰਮਾਤਮਾ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ ਮੈਂ ਤੇਰੀਆਂ ਅਸੀਸਾਂ ਕਰਕੇ ਹੀ ਇੱਥੇ ਪਹੁੰਚਿਆ ਹਾਂ, R.I.P. Daadi Maa “।

ਇਹ ਵੀ ਪੜ੍ਹੋ: ਰਾਹੁਲ ਦ੍ਰਾਵਿੜ ਨੇ 77.82 ਲੱਖ ਦੀ ਖਰੀਦੀ Mercedes Benz GLE ਕਾਰ

ਜਾਣਕਾਰੀ ਅਨੁਸਾਰ ਇਸ ਸੋਗ ਦੀ ਲਹਿਰ ਵਿੱਚ ਪੰਜਾਬੀ ਸਿਤਾਰੇ ਅੰਮ੍ਰਿਤ ਮਾਨ ਨੂੰ ਹੋਂਸਲਾ ਦੇ ਰਹੇ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜੈਜ਼ੀ ਬੀ ਨੇ ਅੰਮ੍ਰਿਤ ਮਾਨ ਵੱਲੋਂ ਸ਼ੇਅਰ ਕੀਤੀ ਪੋਸਟ ਤੇ ਕੁਮੈਂਟ ਕੀਤਾ ਹੈ ਕਿ,”ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।”

amrit mann grandmother death

ਦੇਖਿਆ ਜਾਵੇ ਤਾਂ ਅੰਮ੍ਰਿਤ ਮਾਨ ਨੇ ਹੁਣ ਤੱਕ ਬਹੁਤ ਹੀ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਵਿੱਚ ਪਾਏ ਹਨ। “ਚੰਨਾ ਮੇਰਿਆ” ਫਿਲਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ ਸੀ। ਜਿਸ ਤੋਂ ਬਾਅਦ ਅੰਮ੍ਰਿਤ ਮਾਨ ਦੀ “ਦੋ ਦੂਣੀ ਪੰਜ” ਅਤੇ ” ਆਟੇ ਦੀ ਚਿੜੀ” ਫਿਲਮ ਵਿੱਚ ਦਰਸ਼ਕਾਂ ਵਲੋਂ ਅੰਮ੍ਰਿਤ ਮਾਨ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕੀਤਾ ਗਿਆ ਸੀ।