ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ‘ਕੰਬੀਨੇਸ਼ਨ’ ਗੀਤ ਹੋਇਆ ਰਿਲੀਜ਼

amrit-maan-new-song-combination-release

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਆਪਣਾ ਨਵਾਂ ਗੀਤ ‘ਕੰਬੀਨੇਸ਼ਨ’ ਲੈ ਕੇ ਆਪਣੇ ਹਰਮਨ ਪਿਆਰੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦਾ ‘ਕੰਬੀਨੇਸ਼ਨ’ ਇੱਕ ਚੱਕਵੀਂ ਬੀਟ ਵਾਲਾ ਰੋਮਾਂਟਿਕ ਗੀਤ ਹੈ, ਜਿਸ ਨੂੰ ਉਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ Dr. Zeus ਨੇ ਦਿੱਤਾ ਹੈ। ‘ਕੰਬੀਨੇਸ਼ਨ’ ਗੀਤ ਦੀ ਵੀਡੀਓ ਨੂੰ ਸੁੱਖ ਸੰਘੇੜਾ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਦੇ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਉਹਨਾਂ ਦੇ ਫੈਨਸ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਜ਼ਰੂਰ ਪੜ੍ਹੋ: ਪਟਿਆਲਾ ਦੇ ਵਿੱਚ 65 ਸਾਲਾ ਬਜ਼ੁਰਗ ਨੇ 7 ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

ਅੰਮ੍ਰਿਤ ਮਾਨ ਪੰਜਾਬੀ ਗੀਤਾਂ ਦੇ ਨਾਲ ਨਾਲ ਪੰਜਾਬੀ ਫਿਲਮਾਂ ‘ਚ ਕਾਫੀ ਸਰਗਰਮ ਹਨ। ਇਸ ਤੋਂ ਪਹਿਲਾਂ ਵੀ ‘ਟਰੈਂਡਿੰਗ ਨੱਖਰਾ’, ‘ਬੰਬ ਜੱਟ’, ‘ਪੈੱਗ ਦੀ ਵਾਸ਼ਨਾ’, ‘ਕਿੰਗ’ ਵਰਗੇ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ‘ਦੋ ਦੂਣੀ ਪੰਜ’ ਪੰਜਾਬੀ ਫਿਲਮ ਦੇ ਵਿੱਚ ਵੀ ਉਹ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।