ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪ ਨੇ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਕਰਾਰਾ ਜੁਆਬ

aman arora reacts on the  statement gven by bikram singh majithia

ਪੰਜਾਬ ਵਿੱਚ ਨਸ਼ਿਆਂ ਦਾ ਦੌਰ ਆਪਣਾ ਜ਼ੋਰ ਦਿਖਾ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਪਰ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਸਹੀ ਕਹਿ ਰਹੇ ਨੇ ਪਰ ਉਹਨਾਂ ਨੂੰ ਪਿਛਲੇ 10 ਸਾਲਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਜੋ ਕੁੱਝ ਉਹਨਾਂ ਦੀ ਸਰਕਾਰ ਵੇਲੇ ਚੱਲ ਰਿਹਾ ਸੀ ਓਹੀ ਹੁਣ ਚੱਲ ਰਿਹਾ ਹੈ।

ਅਮਨ ਅਰੋੜਾ ਦਾ ਕਹਿਣਾ ਹੈ ਕਿ ਸਿਰਫ ਪੱਗਾਂ ਤੇ ਝੰਡਿਆਂ ਦੇ ਰੰਗਾਂ ਵਿੱਚ ਹੀ ਬਦਲਾਅ ਆਇਆ ਹੈ, ਸਰਕਾਰੀ ਅਦਾਰਿਆਂ ਵਿੱਚ ਹਾਲੇ ਵੀ ਕੰਮ ਪਹਿਲਾਂ ਵਾਂਗ ਹੀ ਚੱਲ ਰਹੇ ਨੇ, ਜੋ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਸਮੇਂ ਚੱਲ ਰਿਹਾ ਸੀ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੀ ਰੀਤ ਨੂੰ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਫੇਲ੍ਹ ਹੈ। ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਮੁੱਖ ਮੰਤਰੀ ਨੂੰ ਸੰਜੀਦਾ ਹੋਣ ਦੀ ਲੋੜ ਸੀ ਪਰ ਉਹਨਾਂ ਦਾ ਇਹ ਮੁੱਦੇ ਵੱਲ ਕੋਈ ਧਿਆਨ ਨਹੀਂ ਹੈ। ਇਸ ਗੱਲ ਨੂੰ ਤਾਂ ਕਈ ਕਾਂਗਰਸੀ ਵਿਧਾਇਕ ਵੀ ਮੰਨ ਚੁੱਕੇ ਹਨ। ਕਾਂਗਰਸੀ ਵਿਧਾਇਕ ਵੀ ਚਾਹੁੰਦੇ ਹਨ ਕਿ ਕੈਪਟਨ ਸਰਕਾਰ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਕਰੇ।