ਹਵਾ ਦੇ ਪ੍ਰਦੂਸ਼ਣ ਨਾਲ ਦਿਲ ਦੀ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ ਲੋਕ

air-pollution

ਦੁਨੀਆਂ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਇੱਕ ਹੋਰ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਭਾਰਤ ਦਾ ਨਾਂ ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਦੇਸ਼ਾਂ ਗਿਣਿਆ ਜਾ ਰਿਹਾ ਹੈ। ਭਾਰਤ ਦੇ ਵਿੱਚ ਇੱਕ ਵੱਡੀ ਅਬਾਦੀ ਦੇ ਵਿੱਚ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੀ ਬਿਮਾਰੀ ਹੋਣ ਦਾ ਮੁੱਖ ਕਾਰਨ Air Pollution ਨੂੰ ਮੰਨਿਆ ਜਾ ਰਿਹਾ ਹੈ।

ਜ਼ਰੂਰ ਪੜ੍ਹੋ: ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, ਪੰਜਾਬ ਸਰਕਾਰ ਨੇ ਜਤਾਇਆ ਦੁੱਖ

ਤੁਹਾਨੂੰ ਦੱਸ ਦੇਈਏ ਕਿ ਦੂਣੀ ਦੇ ਪ੍ਰਸਿੱਧ ਮੈਡੀਕਲ ਜਰਨਲ ‘ਦਿ ਲੈਂਸੈੱਟ’ ਦੀ ਇਕ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ। Air Pollution ਦੇ ਕਾਰਣ ਬੀਮਾਰੀਆਂ ਅਤੇ ਬੇ-ਟਾਈਮ ਮੌਤ ਦੁਨੀਆ ਭਰ ’ਚ ਵਧ ਰਹੀ ਹੈ। ਖਾਸ ਕਰ ਕੇ ਘੱਟ ਆਮਦਨ ਵਾਲੇ ਦੇਸ਼ਾਂ ’ਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਹ ਲੈਣ ਵਾਲੀ ਹਵਾ ਦਿਨੋਂ ਦਿਨ ਹੋਰ ਜਿਆਦਾ ਪ੍ਰਦੂਸ਼ਿਤ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ Air Pollution ਨੂੰ ਸਿਰਫ ਚਿਮਨੀ ਤੋਂ ਨਿਕਲਣ ਵਾਲੇ ਧੂੰਏਂ ਦੇ ਰੂਪ ’ਚ ਦੇਖ ਰਹੇ ਹੋ ਤਾਂ ਸਾਵਧਾਨ ਹੋ ਜਾਓ। ਇਸ ਵਿਚ ਘਰੇਲੂ ਪ੍ਰਦੂਸ਼ਣ ਵੀ ਸ਼ਾਮਲ ਹੈ। ਚੂੱਲ੍ਹੇ ਦਾ ਧੂੰਆਂ, ਕੂੜਾ ਸਾੜਨ ਆਦਿ ਨਾਲ ਨਿਕਲਣ ਵਾਲਾ ਧੂੰਆਂ ਵੀ ਤੁਹਾਡੇ ਲਈ ਖਤਰਨਾਕ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਉਦਯੋਗ ਤੋਂ ਨਿਕਲਣ ਵਾਲੇ ਪ੍ਰਦੂਸ਼ਣ ਅਤੇ ਘਰੇਲੂ ਪ੍ਰਦੂਸ਼ਣ ਦੋਵਾਂ ਨੂੰ ਲੜਨ ਦੀ ਚੁਣੌਤੀ ਹੈ।