ਕੈਨੇਡਾ ਵਿੱਚ ਐਡਵਾਂਸ ਪੋਲਿੰਗ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸੋਰਾਂ ਤੇ

advanced-polling-in-canada

ਕੈਨੇਡਾ ਵਿੱਚ ਹੋਣ ਵਾਲਿਆਂ ਆਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰਾਂ ਸਰਗਰਮ ਹੋ ਗਈਆਂ ਹਨ। ਇਹਨਾਂ ਚੋਣਾਂ ਨੂੰ ਲੈ ਕੇ 11 ਤੋਂ 14 ਅਕਤੂਬਰ ਤੱਕ ਹੋਣ ਵਾਲਿਆਂ ਐਡਵਾਂਸ ਪੋਲਿੰਗ ਦੀਆਂ ਤਿਆਰੀਆਂ ਪੂਰੀ ਤਰਾਂ ਮੁਕੰਮਲ ਹੋ ਚੁੱਕੀਆਂ ਹਨ। ਕੈਨੇਡਾ ਵਿੱਚ ਹੋਣ ਵਾਲੀਆਂ ਇਹਨਾਂ ਆਮ ਚੋਣਾਂ ਵਿੱਚ ਪੋਲਿੰਗ ਨੂੰ ਯਕੀਨੀ ਬਣਾਉਣ ਦਾ ਹਰ ਇੱਕ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।

ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੇ ਹੁਣ ਤੱਕ ਇਹਨਾਂ ਚੋਣਾਂ ਨੂੰ ਲੈ 2 ਕਰੋੜ 80 ਲੱਖ ਲੋਕਾਂ ਨੂੰ ਉਹਨਾਂ ਦੀ ਵੋਟਰ ਜਾਣਕਾਰੀ ਭੇਜ ਦਿੱਤੀ ਹੈ, ਜੋ ਕਿ ਇਸ ਹਫਤੇ ਦੇ ਅੰਤ ਤੱਕ ਉਹਨਾਂ ਦੇ ਕੋਲ ਪਹੁੰਚ ਜਾਵੇਗੀ। ਇਲੈਕਸ਼ਨਜ ਕੈਨੇਡਾ ਨੇ ਐਡਵਾਂਸ ਪੋਲਿੰਗ ਦਾ ਪ੍ਰਬੰਧ ਉਹਨਾਂ ਲੋਕਾਂ ਦੇ ਲਈ ਕੀਤਾ ਹੈ ਜੋ ਲੋਕ 21 ਅਕਤੂਬਰ ਨੂੰ ਆਪਣੇ ਸ਼ਹਿਰ ਵਿੱਚ ਨਹੀਂ ਹੋਣਗੇ। ਉਹਨਾਂ ਦੇ ਲਈ ਹਰ ਇੱਕ ਜਾਣਕਾਰੀ ਉਸਦੇ ਵੋਟਰ ਕਾਰਡ ਦੇ ਵਿੱਚ ਮੁਹਈਆ ਕਰਵਾਈ ਗਈ ਹੈ।

ਜ਼ਰੂਰ ਪੜ੍ਹੋ: ਅਮਰੀਕਾ ਦੇ ਸੂਬੇ ਕਨੈਕਟਿਕਟ ਵਿੱਚ ਇਕ ਜਹਾਜ਼ ਦੁਰਘਟਨਾਗ੍ਰਸਤ, 7 ਲੋਕਾਂ ਦੀ ਮੌਤ ਤੇ ਕਈ ਜ਼ਖਮੀ

ਇਸ ਤੋਂ ਇਲਾਵਾ ਇਲੈਕਸ਼ਨਜ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਵੋਟਰ ਕਾਰਡ ਨਹੀਂ ਮਿਲੇ ਉਹਨਾਂ ਨੂੰ ਖ਼ੁਦ ਰਿਟਰਨਿੰਗ ਅਫ਼ਸਰ ਕੋਲ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਜਾਂ ਉਹ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾਈ ਜਾ ਸਕਦੀ ਹੈ। ਇਸ ਰਜਿਸਟ੍ਰੇਸ਼ਨ ਵਾਸਤੇ ਲਾਜ਼ਮੀ ਹੈ ਕਿ ਸਬੰਧਤ ਸ਼ਖਸ ਕੈਨੇਡੀਅਨ ਸਿਟੀਜ਼ਨ ਹੋਵੇ ਅਤੇ ਉਸ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੋਵੇ।