ਸਰਹਿੰਦ ਰੋਡ ਤੇ ਹੋਏ ਸੜਕ ਹਾਦਸੇ ਦੇ ਵਿੱਚ ਮਾਮੇ ਭਾਣਜੇ ਦੀ ਮੌਤ

accident-at-sirhind-road-2-person-death

ਸਰਹਿੰਦ ਰੋਡ ਤੇ ਜਾ ਰਹੇ ਮੋਟਰਸਾਈਕਲ ਸਵਾਰ ਮਾਮੇ ਭਾਣਜੇ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਉਹਨਾਂ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ। ਮਿਰਤਕਾਂ ਨੂੰ ਪਛਾਣ ਰਾਜਿੰਦਰ ਸਿੰਘ ਸ਼ਹਿਰ ਦੇ ਤਫੱਜ਼ਲਪੁਰਾ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਭਾਣਜਾ ਮਲਕੀਤ ਸਿੰਘ ਜੋ ਕਿ ਕਸਿਆਣਾ ਦਾ ਵਾਸੀ ਸੀ। ਤਫੱਜ਼ਲਪੁਰਾ ਇਲਾਕੇ ਵਿੱਚ ਰਹਿਣ ਵਾਲਾ ਰਾਜਿੰਦਰ ਸਿੰਘ ਆਪਣੇ ਭਾਣਜੇ ਦੇ ਘਰ ਬੇਟਾ ਹੋਣ ਦੀ ਖੁਸ਼ੀ ਦੇ ਵਿੱਚ ਵਧਾਈ ਦੇਣ ਗਿਆ ਸੀ।

ਜ਼ਰੂਰ ਪੜ੍ਹੋ: ਮਿਸਰ ਦੇ ਵਿੱਚ ਟਰੱਕ ਤੇ ਹੋਏ ਹਮਲੇ ਦੇ ਕਾਰਨ 9 ਮੌਤਾਂ

ਜਾਣਕਾਰੀ ਅਨੁਸਾਰ ਭਾਣਜਾ ਮਲਕੀਤ ਸਿੰਘ ਆਪਣੇ ਮਾਮੇ ਰਾਜਿੰਦਰ ਸਿੰਘ ਨੂੰ ਤਫੱਜ਼ਲਪੁਰਾ ਇਲਾਕੇ ਦੇ ਵਿੱਚ ਛੱਡਣ ਜਾ ਰਿਹਾ ਸੀ। ਪਰ ਰਸਤੇ ਦੇ ਵਿੱਚ ਉਹਨਾਂ ਦੋਵਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। 28 ਸਾਲਾਂ ਭਾਣਜੇ ਮਲਕੀਤ ਸਿੰਘ ਅਤੇ ਮਾਮਾ ਰਾਜਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਮਾਮੇ-ਭਾਣਜੇ ਦੀ ਮੌਤ ਦਾ ਘਰ ਪਤਾ ਲੱਗਣ ਤੇ ਘਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ।