Chandigarh Suicide News: ਪੰਜਾਬ ਐਮਐਲਏ ਹੋਸਟਲ ਦੇ ਬਾਹਰ ਪੰਜਾਬ ਪੁਲਿਸ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

a-police-constable-shot-dead-outside-the-punjab-mla-hostel

Chandigarh Suicide News: ਚੰਡੀਗੜ੍ਹ ‘ਚ ਪੰਜਾਬ ਐਮਐਲਏ ਹੋਸਟਲ ਦੇ ਬਾਹਰ ਪੁਲਿਸ ਕਾਂਸਟੇਬਲ ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਬਲੈਨੋ ਕਾਰ ‘ਚ ਬੈਠੇ ਪੰਜਾਬ ਪੁਲਿਸ ਦੇ ਕਾਂਸਟੇਬਲ ਸਿਮਰਨਦੀਪ ਸਿੰਘ ਨੇ ਆਪਣੇ ਹੀ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਲਈ।

ਜ਼ਖਮੀ ਹਾਲਤ ‘ਚ ਉਸ ਨੂੰ ਪੀਜੀਆਈ ਪਹੁੰਚਾਇਆ ਗਿਆ, ਜਿੱਥੇ ਕਾਂਸਟੇਬਲ ਦੀ ਮੌਤ ਹੋ ਗਈ। ਸਿਮਰਨਦੀਪ ਭੋਗਪੁਰ ਦੇ ਚੌਲਾਂਗ ਦਾ ਰਹਿਣ ਵਾਲਾ ਸੀ। ਸਿਮਰਨਦੀਪ ਪੰਜਾਬ ਹਰਿਆਣਾ ਹਾਈਕੋਰਟ ‘ਚ ਡਿਊਟੀ ਦੇ ਰਿਹਾ ਸੀ। ਉਸ ਨੇ ਰਾਤ 2 ਵਜੇ ਹੋਸਟਲ ਦੇ ਬਾਹਰ ਆਪਣੀ ਗੱਡੀ ‘ਚ ਖੁਦਕੁਸ਼ੀ ਕੀਤੀ। ਉਸ ਨੇ ਕਾਰ ਸਟਾਰਟ ਕਰਕੇ ਸਰਵਿਸ ਰਿਵੋਲਵਰ ਨਾਲ ਖੁੱਦ ਨੂੰ ਗੋਲੀ ਮਾਰ ਲਈ। ਕਾਂਸਟੇਬਲ ਸਿਮਰਨਦੀਪ ਸਿੰਘ ਨਾਈਟ ਡਿਊਟੀ ਦੇ ਰਿਹਾ ਸੀ ਤੇ ਐਮਐਲਏ ਹੋਸਟਲ ਦੇ ਬਿਲਕੁਲ ਸਾਹਮਣੇ ਗੱਡੀ ਪਾਰਕ ਕੀਤੀ ਹੋਈ ਸੀ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ