ਪੰਜਾਬ ਸਕੱਤਰੇਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

a-man-dead-after-jump-from-punjab-secretariat-building

ਪੰਜਾਬ ਸਕੱਤਰੇਤ ਦੇ ਦਫ਼ਤਰ ਵਿੱਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪੰਜਾਬ ਸਕੱਤਰੇਤ ਦੇ ਐਫਸੀਆਰ ਨਾਲ ਸਬੰਧਤ ਦਫ਼ਤਰ ਦੇ ਇੱਕ ਕਰਮਚਾਰੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੰਜਾਬ ਸਕੱਤਰੇਤ ਦੇ ਇਸ ਮੁਲਾਜ਼ਮ ਦੇ ਖ਼ੁਦਕੁਸ਼ੀ ਕਰਨ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ। ਮਿਰਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ।

a-man-dead-after-jump-from-punjab-secretariat-building

ਜ਼ਰੂਰ ਪੜ੍ਹੋ: ਫਾਜ਼ਿਲਕਾ ਪੁਲਿਸ ਨੇ 7 ਕਿਲੋ ਹੈਰੋਇਨ ਸਮੇਤ ਕੀਤਾ ਇੱਕ ਨਸ਼ਾ ਤਸਕਰ ਕਾਬੂ

ਮਿਰਤਕ ਪਰਮਜੀਤ ਸਿੰਘ ਪੰਜਾਬ ਸਕੱਤਰੇਤ ਦੇ ਨਾਲ ਸਬੰਧਤ ਦਫ਼ਤਰ ਐਫਸੀਆਰ ਦੇ ਵਿੱਚ ਸੁਪਰਵਾਈਜ਼ਰ ਦੀ ਪੋਸਟ ਤੇ ਕੰਮ ਕਰ ਰਿਹਾ ਸੀ। ਮਿਰਤਕ ਪਰਮਜੀਤ ਸਿੰਘ ਪਿੰਡ ਚੈਰੀਆਂ ਦਾ ਵਾਸੀ ਸੀ ਪਰ ਹੁਣ ਉਸ ਦੀ ਰਿਹਾਇਸ਼ ਚੰਡੀਗੜ੍ਹ ਵਿੱਚ ਹੀ ਸੀ। ਇਹ ਘਟਨਾ 10 ਵਜੇ ਦੇ ਕਰੀਬ ਵਾਪਰੀ। ਉਸ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ।