China News: ਚੀਨ ਵਿੱਚ ਮਹਿਸੂਸ ਕੀਤੇ ਗਏ 5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, 2 ਲੋਕਾਂ ਦੀ ਮੌਤ

a-magnitude-5-0-earthquake-shakes-china-2-killed

China News: ਚੀਨ ਦੇ ਯੁੰਨਾਨ ਸੂਬੇ ਦੀ ਕਯੂਆਓਜੀਆ ਕਾਊਂਟੀ ਵਿਚ 5 ਦੀ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਨੇ ਆਪਣੀ ਖਬਰ ਵਿਚ ਦੱਸਿਆ ਕਿ ਇਕ ਵਿਅਕਤੀ ਮਲਬੇ ਵਿਚ ਦਬਿਆ ਹੋਇਆ ਹੈ ਅਤੇ ਬਚਾਅ ਦਲ ਭੂਚਾਲ ਵਾਲੇ ਸਥਾਨ ਦੇ ਲਈ ਰਵਾਨਾ ਹੋ ਗਿਆ ਹੈ।

ਚੀਨ ਭੂਚਾਲ ਨੈੱਟਵਰਕ ਕੇਂਦਰ ਦੇ ਮੁਤਾਬਕ ਭੂਚਾਲ ਦੇ ਝਟਕੇ ਸੋਮਵਾਰ ਰਾਤ 9:47 ‘ਤੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ ਅਤੇ ਇਸ ਦੇ ਝਟਕੇ ਕਿਊਜਿੰਗ ਸ਼ਹਿਰ ਦੀ ਹੂਜੇ ਕਾਊਂਟੀ ਝਾਅੋਤੋਂਗ ਅਤੇ ਸ਼ਿਏਨਵੇਈ ਸ਼ਹਿਰਾਂ ਅਤੇ ਚੁਸ਼ੀਯੋਂਗ ਯੀ ਆਟੋਮੋਨਜ਼ ਸੂਬੇ ਵਿਚ ਵੀ ਮਹਿਸੂਸ ਕੀਤੇ ਗਏ। ਕਿਯੂਆਓਜੀਆ ਕਾਊਂਟੀ ਦੀ ਸਰਕਾਰ ਨੇ ਰਾਹਤ ਅਤੇ ਬਚਾਅ ਕੰਮ ਲਈ 16 ਥਾਵਾਂ ‘ਤੇ ਬਚਾਅ ਦਲਾਂ ਨੂੰ ਭੇਜਿਆ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ