73 ਸਾਲ ਦੀ ਸਰਪੰਚ ਬੇਬੇ ਲੋਕਾਂ ਲਈ ਬਣੀ ਵੱਡੀ ਮਿਸਾਲ

73 years old woman navroop kaur

ਪੰਜਾਬ ਵਿੱਚ ਕੁੱਝ ਲੋਕ ਹੋਰਾਂ ਦੇ ਲਈ ਮਿਸਾਲ ਬਣ ਜਾਂਦੇ ਹਨ। ਅਜਿਹੀ ਇੱਕ ਖ਼ਬਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਹੈ। ਜਿੱਥੇ 73 ਸਾਲਾਂ ਦੀ ਬੇਬੇ ਨਵਰੂਪ ਕੌਰ ਲੋਕਾਂ ਲਈ ਮਿਸਾਲ ਬਣੀ ਹੋਈ ਹੈ। ਉਹ ਆਪਣੀ ਆਪ ਵੀ ਇੱਕ ਜ਼ਿੰਦਾਦਿਲੀ ਮਿਸਾਲ ਹੈ।

ਜਾਣਕਰੀ ਅਨੁਸਾਰ ਬੇਬੇ ਨਵਰੂਪ ਸਿੰਘ ਇਸ ਉਮਰ ਵਿੱਚ ਵੀ ਟਰੈਕਟਰ ਚਲਾ ਕੇ ਖੇਤੀ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬੇਬੇ ਨਵਰੂਪ ਸਿੰਘ ਨੇ ਇਕਨਾਮਿਕਸ ਵਿੱਚ MA ਦੀ ਪੜ੍ਹਾਈ ਕੀਤੀ ਹੋਈ ਹੈ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਨੇ ਬਹੁਤ ਲੰਮਾ ਸਮਾਂ (37 ਸਾਲ) ਸਕੂਲ ਚਲਾਇਆ। ਉਹ ਆਪ ਬੱਸ ਚਲਾ ਕੇ ਬੱਚਿਆਂ ਨੂੰ ਸਕੂਲ ਲੈ ਕੇ ਆਉਂਦੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ 1999 ਵਿੱਚ ਬੇਬੇ ਨਵਰੂਪ ਕੌਰ ਦੇ ਪਿਤਾ ਜੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਸੀ, ਜਿਸ ਕਰਕੇ ਉਹਨਾ ਨੂੰ ਖੁਦ ਹੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦੇਈਏ ਉਹਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਸਰਵਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। 73 ਦੀ ਉਮਰ ਵਿੱਚ ਬੇਬੇ ਸਵੇਰੇ ਉੱਠ ਕੇ ਖੁਦ ਸਾਰਾ ਕੰਮ ਕਰਦੀ ਹੈ। ਉਨ੍ਹਾਂ ਦੇ ਭਰਾ ਤੇ ਪਿਤਾ ਫੌਜ ਤੋਂ ਸੇਵਾ ਮੁਕਤ ਹਨ।

ਇਹ ਵੀ ਪੜ੍ਹੋ: ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪ ਨੇ ਦਿੱਤਾ ਵਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਕਰਾਰਾ ਜੁਆਬ

ਜਦੋਂ ਬੇਬੇ ਨਵਰੂਪ ਕੌਰ ਨਾਲ ਨਸ਼ਿਆਂ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਕੰਮ ਦਾ ਨਸ਼ਾ ਕਰਨਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਨਸ਼ਿਆਂ ‘ਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਪੰਜਾਬ ਦੀ ਕਿਸਾਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਗਲਤੀਆਂ ਕਰਕੇ ਖ਼ੁਦਕੁਸ਼ੀ ਕਰ ਰਹੇ ਹਨ।