Corona in China: ਚੀਨ ਵਿੱਚ Corona ਦੀ ਵਾਪਸੀ, 5 ਨਵੇਂ ਮਾਮਲੇ ਆਏ ਸਾਹਮਣੇ

5-new-covid-cases-in-china-wuhan

Corona in China: ਰੂਸ ਦੀ ਸਰਹੱਦ ‘ਤੇ ਸਥਿਤ ਸ਼ੁਲਾਨ ਸ਼ਹਿਰ ਵਿਚ Coronavirus ਦਾ ਨਵਾਂ ਕਲਸਟਰ ਮਿਲਣ ਤੋਂ ਬਾਅਦ ਹੁਣ ਗ੍ਰਾਊਂਡ ਜ਼ੀਰੋ ਵੁਹਾਨ ਵਿਚ ਵੀ ਇਨਫੈਕਸ਼ਨ ਦੀ ਵਾਪਸੀ ਹੋ ਚੁੱਕੀ ਹੈ। ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਵਿਚ 30 ਦਿਨ ਤੋਂ ਵਧੇਰੇ ਸਮੇਂ ਤੋਂ ਬਾਅਦ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਚੀਨੀ ਸਰਕਾਰ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਵੁਹਾਨ ਵਿਚ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਇਕ ਸਥਾਨਕ ਅਧਿਕਾਰੀ ਸਣੇ ਕਈ ਲੋਕਾਂ ਨੂੰ ਖਰਾਬ ਪ੍ਰਬੰਧਨ ਦੇ ਦੋਸ਼ ਵਿਚ ਬਰਖਾਸਤ ਕਰ ਦਿੱਤਾ ਹੈ।

ਵੁਹਾਨ ਵਿਚ ਇਨਫੈਕਸ਼ਨ ਦੇ ਪੰਜ ਨਵੇਂ ਮਾਮਲੇ ਐਤਵਾਰ ਨੂੰ ਤੇ ਇਕ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ। ਇਥੇ 35 ਦਿਨ ਤੋਂ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਸੀ। ਡੋਂਗਸ਼ਿਹੂ ਜ਼ਿਲਾ ਸਿਹਤ ਬਿਊਰੋ ਦੇ ਨਿਰਦੇਸ਼ਕ ਲੀ ਪਿੰਗ ਨੇ ਕਿਹਾ ਕਿ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਤਕਰੀਬਨ 20 ਹਜ਼ਾਰ ਲੋਕਾਂ ਦਾ ਨਿਯੂਕਲਿਕ ਐਸਿਡ ਪ੍ਰੀਖਣ ਵੱਖ-ਵੱਖ ਬੈਚ ਵਿਚ ਕਰਵਾਇਆ ਜਾਵੇਗਾ। ਜਿਹਨਾਂ ਲੋਕਾਂ ਦੀ ਜਾਂਚ ਕਰਵਾਈ ਜਾਵੇਗੀ ਉਹਨਾਂ ਵਿਚੋਂ 5000 ਲੋਕ ਸਨਮਿਨ ਭਾਈਚਾਰੇ ਦੇ ਨੇੜੇ ਰਹਿਣ ਵਾਲੇ ਹਨ ਤੇ ਹੋਰ 14 ਹਜ਼ਾਰ ਲੋਕ ਨੇੜੇ ਦੇ ਬਾਜ਼ਾਰ ਦੁਓਲੁਓਕੋਓ ਤੋਂ ਹਨ। ਵੁਹਾਨ ਵਿਚ 650 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂ ਵਿਚ ਵਾਇਰਸ ਦੇ ਲੱਛਣ ਨਹੀਂ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ