4 ਸਾਲਾਂ ਦੀ ਬੱਚੀ ਨਾਲ ਜ਼ਬਰ-ਜ਼ਨਾਹ: ਅੰਮ੍ਰਿਤਸਰ

Amritsar rape

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ ਦਾ ਖੁਲਾਸਾ ਹੁੰਦਾ ਰਹਿੰਦਾ ਹੈ। ਪੰਜਾਬ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਲੈ ਰਹੇ। ਜੀ ਹਾਂ, ਹੁਣ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ 4 ਸਾਲਾਂ ਦੀ ਬੱਚੀ ਨਾਲ ਜਬਰ ਜ਼ਨਾਹ ਕੀਤਾ ਗਿਆ ਜੋ ਕਿ ਪੰਜਾਬ ਲਈ ਬਹੁਤ ਮਾੜੀ ਗੱਲ ਹੈ।

ਬੱਚੀ ਨਾਲ ਜਬਰ ਜ਼ਨਾਹ ਕਰਨ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਸ.ਪੀ. ਵਿਕਰਮਜੀਤ ਦੁੱਗਲ ਮੌਕੇ ਤੇ ਪਹੁੰਚੇ ਅਤੇ ਸਕੂਲ ਦੀ ਸਫ਼ਾਈ ਸੇਵਿਕਾ ਅਤੇ ਇੱਕ ਅਧਿਆਪਕ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਸਕੂਲ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਚੰਗੀ ਤਰਾਂ ਜਾਂਚ ਪੜਤਾਲ ਕਰ ਰਹੀ ਹੈ।

ਅੰਮ੍ਰਿਤਸਰ ਇਹ ਵੀ ਪੜ੍ਹੋ: ਟਿਕਟੌਕ ਤੋਂ ਕੁੜੀ ਦੀ ਵੀਡੀਓ ਚੁੱਕ ਤੇ ਫਿਰ ਐਡਿਟ ਕਰਕੇ ਮੁੰਡੇ ਨੇ ਉਸ ਨੂੰ ਅਸ਼ਲੀਲ ਬਣਾ ਕੇ ਕੀਤੀ ਵਾਇਰਲ

ਇਸ ਘਟਨਾ ਦਾ ਪੂਰਾ ਖੁਲਾਸਾ ਉਦੋਂ ਹੋਇਆ ਜਦੋਂ ਸਕੂਲ ਤੋਂ ਘਰ ਪਹੁੰਚੀ। ਜਦੋਂ ਬੱਚੀ ਦੀ ਮਾਂ ਨੇ ਬੱਚੀ ਦੇ ਕੱਪੜਿਆਂ ਤੇ ਧੱਬੇ ਦੇਖੇ ਤਾਂ ਓਹਨਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਐੱਸ.ਪੀ. ਹਰਪਾਲ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ਼ ਦਿੱਤਾ ਗਿਆ ਹੈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।