Corona in Chandigarh: ਚੰਡੀਗੜ੍ਹ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਡੇਢ ਸਾਲਾਂ ਬੱਚੇ ਸਮੇਤ 3 ਲੋਕਾਂ ਦੀ ਰਿਪੋਰਟ ਆਈ ਪੋਜ਼ੀਟਿਵ

3-new-corona-patients-in-chandigarh

Corona in Chandigarh: ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਸ਼ਹਿਰ ‘ਚ ਰੋਜ਼ਾਨਾ ਵਾਇਰਸ ਦੇ ਵੱਡੀ ਗਿਣਤੀ ‘ਚ ਮਾਮਲੇ ਸਾਹਮਣੇ ਆਏ ਹਨ। ਹੁਣ ਬਾਪੂਧਾਮ ਕਾਲੋਨੀ ‘ਚ ਡੇਢ ਸਾਲਾ ਬੱਚੇ ਸਮੇਤ 3 ਨਵੇਂ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਮਾਮਲਿਆਂ ਤੋਂ ਬਾਅਦ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 279 ਤੱਕ ਪੁੱਜ ਗਈ ਹੈ, ਜਦੋਂ ਕਿ ਕੋਰੋਨਾ ਦੇ 88 ਐਕਟਿਵ ਕੇਸ ਚੱਲ ਰਹੇ ਹਨ।

ਇਹ ਵੀ ਪੜ੍ਹੋ: Corona in Mohali: ਮੋਹਾਲੀ ਨਹੀਂ ਹੋਇਆ Corona ਮੁਕਤ, ਮੋਹਾਲੀ ਵਿੱਚ Corona ਨੇ ਫਿਰ ਦਿੱਤੀ ਦਸਤਕ

ਸੋਮਵਾਰ ਨੂੰ ਇਕ ਵਾਰ ਫਿਰ ਬਾਪੂਧਾਮ ਕਾਲੋਨੀ ਤੋਂ 14 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਮਰੀਜ਼ਾਂ ‘ਚ 46 ਅਤੇ 48 ਸਾਲਾਂ ਦੇ ਦੋ ਵਿਅਕਤੀ, 23, 24, 27 ਅਤੇ 25 ਸਾਲ ਦੇ 4 ਲੜਕੇ, 1, 5 ਅਤੇ 9 ਸਾਲ ਦੀਆਂ ਤਿੰਨ ਬੱਚੀਆਂ, 14 ਸਾਲਾਂ ਦਾ ਇਕ ਲੜਕਾ, 30, 31, 22 ਤੇ 25 ਸਾਲ ਦੀਆਂ 4 ਲੜਕੀਆਂ ਸ਼ਾਮਲ ਹਨ। ਸ਼ਹਿਰ ‘ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ