ਆਸਟ੍ਰੇਲੀਆ ਵਿੱਚ ਇੱਕ ਜੋੜੇ ਨੇ ਆਪਣੇ ਹੀ ਬੱਚੇ ਨੂੰ ਬਣਾਇਆ ਨਸ਼ਾ ਤਸਕਰ

14-year-old-drugs-smuggler-in-australia

ਅੱਜ ਕੱਲ੍ਹ ਸਾਰੀ ਦੁਨੀਆਂ ਨਸ਼ੇ ਦੀ ਮਾਰ ਝੱਲ ਰਹੀ ਹੈ। ਹਰ ਇਕ ਦੇਸ਼ ਵਿੱਚ ਨਸ਼ੇ ਦੀ ਤਸਕਰੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜਿਸ ਨੂੰ ਰੋਕਣ ਦੇ ਲਈ ਹਰ ਇੱਕ ਦੇਸ਼ ਵੱਲੋਂ ਸਖ਼ਤ ਕਦਮ ਪੁੱਟੇ ਜਾ ਰਹੇ ਹਨ। ਪਰ ਫਿਰ ਵੀ ਉਹ ਅਸਫ਼ਲ ਰਹਿ ਰਹੇ ਹਨ। ਜੇ ਦੇਖਿਆ ਜਾਵੇ ਤਾਂ ਸਾਰੇ ਮੱਪਿ ਆਪਣੇ ਬੱਚਿਆਂ ਨੂੰ ਇਸ ਨਰਕ ਤੋਂ ਦੂਰ ਰੱਖਣ ਦੇ ਬਹੁਤ ਕੋਸ਼ਿਸ਼ ਕਰਦੇ ਹਨ। ਪਰ ਆਸਟ੍ਰੇਲੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਮਾਪੇ ਐਮਪੀ ਹੀ ਬਚੇ ਨੂੰ ਇਸ ਭੈੜੀ ਦਲਦਲ ਵਿੱਚ ਧੱਕ ਰਹੇ ਹਨ।

ਜ਼ਰੂਰ ਪੜ੍ਹੋ: ਸਿਮਰਜੀਤ ਬੈਂਸ ਨੇ ਛਪਾਰ ਦੇ ਮੇਲੇ ਤੇ ਚੁੱਕਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ

ਜੀ ਹਾਂ, ਆਸਟ੍ਰੇਲੀਆ ਦੀ ਪੁਲਿਸ ਨੇ ਇੱਕ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਆਪਣੇ ਹੀ ਬੱਚੇ ਨੂੰ ਨਸ਼ਾ ਤਸਕਰ ਬਣਾ ਰਹੇ ਸਨ। ਪੁਲਿਸ ਨੂੰ ਇਸਦੀ ਖ਼ਬਰ ਮਿਲਦਿਆਂ ਹੀ ਉਸ 14 ਸਾਲਾਂ ਦੇ ਮਾਂ-ਬਾਪ ਨੂੰ ਗ੍ਰਿਫਤਾਰ ਕਰ ਲਿਆ ਹੈ। ਆਇਲਾਂਗੁਲਾ ਡੌਗ ਆਪ੍ਰੇਸ਼ਨ ਯੁਨਿਟ ਨੇ ਫਲਾਈਟ ਆਉਣ ‘ਤੇ ਜਦ ਸਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਕ ਬੱਚੇ ਦੇ ਸਮਾਨ ‘ਚੋਂ 110 ਗ੍ਰਾਮ ਭੰਗ ਮਿਲੀ।

ਆਸਟ੍ਰੇਲੀਆ ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇ ਆਪਣੇ ਬੱਚੇ ਨੂੰ ਨਸ਼ਾ ਤਸਕਰ ਬਣਾਉਣਾ ਚਾਹੁੰਦੇ ਹਨ। ਆਸਟ੍ਰੇਲੀਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਲਦਲ ‘ਚ ਆਪਣੇ ਬੱਚਿਆਂ ਨੂੰ ਨਾ ਸੁੱਟਣ। ਜ਼ਿਕਰਯੋਗ ਹੈ ਕਿ ਅਜਿਹੇ ਅਪਰਾਧਾਂ ਲਈ ਦੋਸ਼ੀ ਨੂੰ 10 ਸਾਲ ਦੀ ਸਜ਼ਾ ਦੇਣ ਦਾ ਪ੍ਰਬੰਧ ਹੈ।