ਜਲੰਧਰ ਦੇ ਵਿੱਚ 12 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ

12-year-girl-raped-in-jalandhar

ਪੰਜਾਬ ਦੇ ਵਿੱਚ ਬਲਾਤਕਾਰ ਰੁਕਣ ਦਾ ਨਾਮ ਨਹੀਂ ਰਹੇ। ਹੁਣ ਇੱਕ ਹੋਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ 15 ਸਾਲਾ ਦੇ ਲੜਕੇ ਨੇ 12 ਸਾਲਾ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਕੀਤਾ। ਜਲੰਧਰ ਦੇ ਥਾਣਾ ਨੰਬਰ 3 ਦੀ ਪੁਲਿਸ ਨੇ ਪੀੜਤ ਬੱਚੀ ਦੇ ਪਿਤਾ ਦੇ ਬਿਆਨ ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨੰਬਰ 3 ਦੀ ਪੁਲਿਸ ਦੇ ਵੱਲੋਂ ਉਸ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਜਰੂਰ ਪੜ੍ਹੋ: ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਵਿੱਚ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ 6 ਗੰਭੀਰ ਰੂਪ ਵਿੱਚ ਜ਼ਖਮੀ

ਪੀੜਤ ਦੇ ਪਿਤਾ ਹੈ ਕਹਿਣਾ ਹੈ ਕਿ ਮੁਹੱਲੇ ‘ਚ ਰਹਿਣ ਵਾਲੇ 15 ਸਾਲ ਦੇ ਨਾਬਾਲਗ ਨੇ ਉਨ੍ਹਾਂ ਦੀ ਬੇਟੀ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਬੱਚੀ ਘਰ ਆਈ ਤਾਂ ਉਸ ਨੇ ਸਾਰੀ ਗੱਲ ਮਾਤਾ-ਪਿਤਾ ਨੂੰ ਦੱਸੀ। ਪੀੜਤ ਬੱਚੀ ਦੇ ਪਿਤਾ ਨੇ ਥਾਣਾ ਨੰਬਰ ਤਿੰਨ ਦੀ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਸੂਚਿਤ ਕੀਤਾ। ਪੁਲਿਸ ਵੱਲੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਫਿਲਹਾਲ ਥਾਣਾ ਨੰਬਰ 3 ਦੀ ਪੁਲਿਸ ਦੇ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।