ਭਾਰਤ ਨੇ ਸੋਮਵਾਰ ਨੂੰ ਇੰਗਲੈਂਡ ਨੂੰ 157 ਦੌੜਾਂ ਨਾਲ ਹਰਾ ਕੇ ਚੌਥਾ ਟੈਸਟ ਜਿੱਤ ਲਿਆ ਅਤੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ। ਇੰਗਲੈਂਡ ਜਿੱਤ ਲਈ 368 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ , ਆਖਰੀ ਦਿਨ ਚਾਹ ਦੇ ਬਾਅਦ 210 ਦੌੜਾਂ ‘ਤੇ ਆਉਟ ਹੋ ਗਿਆ ।
ਦੁਪਹਿਰ ਦੇ ਖਾਣੇ ਤੋਂ ਬਾਅਦ 141-2 ‘ਤੇ ਇੰਗਲੈਂਡ ਵਧੀਆ ਸਥਿਤੀ ਤੇ ਸੀ, ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੋਵਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਿਸ ਨਾਲ ਮੇਜ਼ਬਾਨ ਟੀਮ ਨੇ 36 ਗੇਂਦਾਂ ਵਿੱਚ ਛੇ ਦੌੜਾਂ ਦੇ ਕੇ ਚਾਰ ਵਿਕਟਾਂ ਗੁਆ ਦਿੱਤੀਆਂ । ਜਡੇਜਾ ਨੇ ਪਹਿਲਾਂ ਹਾਮਿਦ ਨੂੰ ਅਤੇ ਫਿਰ ਮੋਈਨ ਅਲੀ ਨੂੰ ਆਉਟ ਕੀਤਾ ।
ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਪੋਪ ਅਤੇ ਬਰੇਸਟੋ ਨੂੰ ਕਲੀਨ ਬੋਲਡ ਕੀਤਾ । ਭਾਰਤ ਦੇ ਆਲਰਾਊਂਡਰ ਸ਼ਾਰਦੁਲ ਠਾਕੁਰ, ਟ੍ਰੈਂਟ ਬ੍ਰਿਜ ‘ਤੇ ਡਰਾਅ ਹੋਏ ਪਹਿਲੇ ਟੈਸਟ’ ਚ ਹੈਮਸਟ੍ਰਿੰਗ ਦੀ ਸੱਟ ਤੋਂ ਬਾਅਦ ਵਾਪਿਸ ਆਏ, ਦੋਵਾਂ ਪਾਰੀਆਂ ‘ਚ ਅਰਧ ਸੈਂਕੜੇ ਲਗਾਏ ਅਤੇ ਤੇਜ਼ ਗੇਂਦਬਾਜ਼ ਨੇ ਸੋਮਵਾਰ ਨੂੰ ਇੰਗਲੈਂਡ ਦੀ ਸਾਂਝੇਦਾਰੀ ਤੋੜਦੇ ਹੋਏ ਬਰਨਸ ਅਤੇ ਕਪਤਾਨ ਜੋ ਰੂਟ ਦੀ ਅਹਿਮ ਵਿਕਟ ਵੀ ਹਾਸਲ ਕੀਤੀ। ਉਮੇਸ਼ ਯਾਦਵ ਨੇ ਆਖਰੀ ਤਿੰਨ ਵਿਕਟਾਂ ਲੈ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕਰ ਦਿੱਤਾ।
ਇੰਗਲੈਂਡ ਦੀ ਤਰਫੋਂ ਦੋਵਾਂ ਓਪਨਰਾਂ ਨੇ 100 ਰਨਾਂ ਦੀ ਸਾਝੇਦਾਰੀ ਬਣਾਈ ਪਰ ਉਸ ਤੋਂ ਬਾਅਦ ਕੋਈ ਵੀ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਅੱਗੇ ਟਿੱਕ ਨਾ ਸਕਿਆ। 5 ਮੈਚਾਂ ਦੀ ਸੀਰੀਜ਼ ਦਾ ਆਖਰੀ ਅਤੇ ਫ਼ੈਸਲਾਕੁਨ ਮੈਚ 10 ਸਤੰਬਰ ਤੋਂ ਓਲ੍ਡ ਟੇਰਫੇਡ ਦੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ।