Airtel ਯੂਜ਼ਰਸ ਇਸ ਤਰ੍ਹਾਂ ਲੈ ਸਕਦੇ Free YouTube Premium ਦਾ ਸਬਸਕ੍ਰਿਪਸ਼ਨ

Free YouTube Premium Subscription for Airtel Users

ਭਾਰਤੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਯੂਜ਼ਰਸ ਨੂੰ ਮੁਫ਼ਤ YouTube ਪ੍ਰੀਮੀਅਮ ਸਬਸਕ੍ਰਿਪਸ਼ਨ ਦੇ ਰਹੀ ਹੈ। ਹਾਲਾਂਕਿ ਇਹ ਕੇਵਲ ਤਿੰਨ ਮਹੀਨੇ ਤੱਕ ਦਾ ਹੈ, ਪਰ ਇਹ ਏਅਰਟੈੱਲ ਦੇ ਉਪਭੋਗਤਾਵਾਂ ਲਈ ਇੱਕ ਵਧੀਆ ਮੌਕਾ ਹੈ।

ਯੂਟਿਊਬ ਪ੍ਰੀਮੀਅਮ ਦੇ ਕੁੱਝ ਫੀਚਰ ਬਹੁਤ ਖਾਸ ਹਨ। ਇਹਨਾਂ ਵਿੱਚ ਬੈਕਗਰਾਊਂਡ ਪਲੇ ਫੀਚਰ ਅਤੇ ਬਿਨਾਂ ਵਿਗਿਆਪਨਾਂ ਤੋਂ ਸੇਵਾ ਸ਼ਾਮਲ ਹਨ। ਤੁਹਾਨੂੰ ਪ੍ਰੀਮੀਅਮ ਸੇਵਾ ਵਿੱਚ ਕੋਈ ਵਿਗਿਆਪਨ ਨਹੀਂ ਮਿਲਦੇ ਅਤੇ ਤੁਸੀਂ ਇਸਨੂੰ ਬੈਕਗ੍ਰਾਊਂਡ ਵਿੱਚ ਵੀ ਚਲਾ ਸਕਦੇ ਹੋ।

YouTube Premium ਸਬਸਕ੍ਰਿਪਸ਼ਨ ਪ੍ਰਾਪਤ ਕਰਨ ਲਈ Airtel Thanks ਐਪ ਨੂੰ ਇਸਤੇਮਾਲ ਕਰਨਾ ਪਏਗਾ। ਇਹ ਆਫਰ ਏਅਰਟੈੱਲ ਦੇ ਉਹਨਾਂ ਯੂਜ਼ਰਸ ਲਈ ਹਨ ਜਿਨ੍ਹਾਂ ਨੇ ਪਹਿਲਾਂ ਆਪਣੇ ਅਕਾਊਂਟ ਤੋਂ YouTube Premium ਦੀ ਵਰਤੋਂ ਨਹੀਂ ਕੀਤੀ ਹੈ।

Airtel ਦਾ ਇਹ ਆਫਰ 22 ਅਪ੍ਰੈਲ, 2021 ਤੱਕ ਵੈਧ ਹੈ। ਇਸ ਆਫਰ ਦੀ ਦੂਜੀ ਸ਼ਰਤ ਇਹ ਹੈ ਕਿ ਜੇਕਰ ਤੁਸੀਂ ਪਹਿਲਾਂ ਆਪਣੇ ਖਾਤੇ ਤੋਂ YouTube Music Premium ਜਾਂ ਗੂਗਲ ਪਲੇ ਮਿਊਜ਼ਿਕ ਟ੍ਰਾਇਲ ਆਫਰ ਲਿਆ ਹੈ, ਤਾਂ ਉਹਨਾਂ ਨੂੰ ਇਹ ਆਫਰ ਨਹੀਂ ਮਿਲਣਗੇ।

Free YouTube Premium Subscription for Airtel Users

Airtel ਦੇ ਇਸ ਆਫਰ ਦੀ ਮਿਆਦ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ ਪੇਡ YouTube Premium ਪਲਾਨ ਵਿੱਚ ਸ਼ਿਫਟ ਕੀਤਾ ਜਾਵੇਗਾ। ਹਾਲਾਂਕਿ, ਯੂਜ਼ਰ ਇਸ ਨੂੰ ਕਿਸੇ ਵੀ ਸਮੇਂ ਰੱਦ ਕਰ ਸਕਦੇ ਹਨ।

Airtel ਯੂਜ਼ਰਸ Airtel Thanks ਐਪ ਤੇ ਜਾ ਕੇ YouTube Premium ਦਾ ਲਾਭ ਲੈ ਸਕਦੇ ਹਨ। ਜੇ ਐਪ ਪੁਰਾਣ ਹੈ ਤਾਂ ਐਪ ਨੂੰ ਅੱਪਡੇਟ ਕਰੋ ਅਤੇ ਐਪ ਵਿੱਚ YouTube Premium ਬੈਨਰ ‘ਤੇ ਟੈਪ ਕਰਕੇ ਨਿਰਦੇਸ਼ ਦੀ ਪਾਲਣਾ ਕਰੋ।

Airtel ਅਤੇ Jio ਇਸ ਸਮੇਂ ਨੰਬਰ 1 ਦੀ ਲੜਾਈ ਵਿੱਚ ਹਨ। ਰਿਲਾਇੰਸ ਜੀਓ ਨੇ ਹੁਣ ਹੌਲੀ-ਹੌਲੀ ਆਫਰ ਘੱਟ ਕਰ ਦਿੱਤੇ ਹਨ, ਜਦਕਿ ਏਅਰਟੈੱਲ ਜ਼ਿਆਦਾ ਗਾਹਕ ਇਕੱਠਾ ਕਰਨ ਲਈ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ