ਟਿਕਟ ਕੱਟਣ ਤੇ ਸਾਂਪਲਾ ਨੇ ਜਤਾਈ ਨਾਰਾਜ਼ਗੀ, ਕਿਹਾ ‘ਬੀਜੇਪੀ ਨੇ ਗਊ ਹੱਤਿਆ ਕਰ ਦਿੱਤੀ’

vijay sampla

ਚੰਡੀਗੜ੍ਹ : ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ 26ਵੀਂ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਦੇ ਤਹਿਤ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬੀਤੇ ਦਿਨ ਬੀਜੇਪੀ ‘ਚ ਸ਼ਾਮਲ ਹੋਏ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਤੇ ਹੁਸ਼ਿਆਰਪੁਰ ਹਲਕਾ ਸੀਟ ਤੋਂ ਰਿਟਾਇਰ ਆਈਏਐਸ ਅਫ਼ਸਰ ਸੋਮ ਪ੍ਰਕਾਸ਼ ਨੂੰ ਉਮੀਦਵਾਰ ਚੁਣਿਆ ਗਿਆ ਹੈ। ਇਸਦਾ ਸਾਫ ਮਤਲਬ ਹੈ ਕਿ ਹੁਸ਼ਿਆਰਪੁਰ ਤੋਂ ਬੀਜੇਪੀ ਦੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਟਿਕਟ ਕੱਟ ਦਿੱਤਾ ਗਿਆ ਹੈ। ਇਸ ‘ਤੇ ਵਿਜੇ ਸਾਂਪਲਾ ਨੇ ਨਾਰਾਜ਼ਗੀ ਪ੍ਰਗਟਾਈ ਹੈ। ਸਾਂਪਲਾ ਨੇ ਨਾਰਾਜ਼ਗੀ ਜਾਹਿਰ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ ਤੋਂ ਪਾਰਟੀ ਨੂੰ ਉਨ੍ਹਾਂ ਦੀ ਟਿਕਟ ਕੱਟਣ ਦਾ ਕਾਰਣ ਪੁੱਛਦੇ ਹੋਏ ਕਈ ਟਵੀਟ ਕਿੱਤੇ। ਸਾਂਪਲਾ ਨੇ ਅਕਾਊਂਟ ਤੇ ਆਪਣੇ ਨਾਮ ਅੱਗੇ ਲੱਗਿਆ ‘ਚੌਂਕੀਦਾਰ’ ਸ਼ਬਦ ਵੀ ਹਟਾ ਲਿਆ।

ਸਾਂਪਲਾ ਨੇ ਆਪਣੇ ਪਹਿਲੇ ਟਵੀਟ ‘ਚ ਲਿਖਿਆ, ‘ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ।’

ਇਹ ਵੀ ਪੜ੍ਹੋ : ਸੰਨੀ ਦਿਓਲ ਨੇ ਮਾਰੀ ਸਿਆਸੀ ਐਂਟਰੀ, ਜਾਣੋ ਕਿਥੋਂ ਲੜਣਗੇ ਚੋਣਾਂ

ਇਸ ਤੋਂ ਬਾਅਦ ਇੱਕ ਹੋਰ ਟਵੀਟ ਕਰਦੇ ਹੋਏ ਸਾਂਪਲਾ ਨੇ ਪਾਰਟੀ ਨੂੰ ਉਨ੍ਹਾਂ ਦਾ ਟਿਕਟ ਕੱਟਣ ਪਿੱਛੇ ਕਸੂਰ ਪੁੱਛਿਆ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਦਾ ਦੋਸ਼ ਤਾਂ ਦੱਸ ਦਿੰਦੀ। ਇਸ ਤੋਂ ਉਨ੍ਹਾਂ ਨੇ ਆਪਣੇ ਹਲਕੇ ‘ਚ ਉਨ੍ਹਾਂ ਵਲੋਂ ਕੀਤੇ ਕੰਮ ਵੀ ਗਿਣਾ ਦਿੱਤੇ। ਹੇਠਾਂ ਦੇਖੋ ਵਿਜੇ ਸਾਂਪਲਾ ਦਾ ਟਵੀਟ।